International

ਭਾਰਤੀ ਮੂਲ ਦੇ ਰੂਸ਼ ਦੋਸ਼ੀ ਨੂੰ ਬਾਈਡਨ ਦੀ ਟੀਮ ’ਚ ਮਿਲੀ ਅਹਿਮ ਜ਼ਿੰਮੇਦਾਰੀ

ਵਾਸ਼ਿੰਗਟਨ-  ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡਨ ਦੀ ਟੀਮ ਵਿੱਚ ਭਾਰਤੀ ਮੂਲ ਦੇ ਲੋਕਾਂ ਦਾ ਦਬਦਬਾ ਤੇ ਪ੍ਰਭਾਵ ਲਗਾਤਾਰ ਵਧਦਾ ਜਾ ਰਿਹਾ ਹੈ। ਬਾਈਡਨ ਦੀ ਟੀਮ ਵਿੱਚ ਇੱਕ ਹੋਰ ਭਾਰਤੀ ਮੂਲ ਦੇ ਰੂਸ਼ ਦੋਸ਼ੀ ਦਾ ਵੀ ਨਾਮ ਵੀ ਜੁੜ ਗਿਆ ਹੈ। ਦੋਸ਼ੀ ਨੂੰ ਬਾਈਡਨ ਦੀ ਨੈਸ਼ਨਲ ਸਿਕਿਉਰਿਟੀ ਕੌਂਸਲ ਵਿੱਚ ਚੀਨ ਲਈ ਸੀਨੀਅਰ ਡਾਇਰੈਕਟਰ ਬਣਾਇਆ ਗਿਆ ਹੈ।
ਅਮਰੀਕਾ ਦੇ ਅਗਲੇ ਰਾਸ਼ਟਰਪਤੀ ਦੇ ਅਹੁਦੇ ਦੀ 20 ਜਨਵਰੀ ਨੂੰ ਸਹੁੰ ਚੁੱਕਣ ਜਾ ਰਹੇ ਜੋਅ ਬਾਇਡਨ ਦੀ ਟੀਮ ਵਿੱਚ ਵੱਡੀ ਗਿਣਤੀ ’ਚ ਭਾਰਤੀ ਮੂਲ ਦੇ ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਉਪ ਰਾਸ਼ਟਰਪਤੀ ਚੁਣੀ ਗਈ ਕਮਲਾ ਹੈਰਿਸ ਵੀ ਭਾਰਤੀ ਮੂਲ ਦੀ ਹੈ। ਕਮਲਾ ਦੇ ਮਾਤਾ-ਪਿਤਾ ਭਾਰਤੀ ਮੂਲ ਦੇ ਸਨ। ਹਾਵਰਡ ਤੋਂ ਪੀਐਚਡੀ ਕਰਨ ਵਾਲੇ ਰੂਸ਼ ਦੋਸ਼ੀ ਚਾਈਨਾ ਸਟ੍ਰੇਟਜੀ ਇਨੀਟੇਟਿਵ ਬ੍ਰੋਕਿੰਗ ਦੇ ਡਾਇਰੈਕਟਰ ਹਨ ਅਤੇ ‘ਦਿ ਲਾਂਗ ਗੇਮ’ (ਔਕਸਫੋਰਡ ਪ੍ਰੈਸ 2021) ਦੇ ਲੇਖਕ ਵੀ ਹਨ।
ਰਾਸ਼ਟਰਪਤੀ ਚੋਣਾਂ ਵਿੱਚ ਜਿੱਤ ਦਰਜ ਕਰਨ ਬਾਅਦ ਬਾਇਡਨ ਨੇ ਭਾਰਤੀ ਮੂਲ ਦੇ 20 ਅਮਰੀਕੀ ਨੇਤਾਵਾਂ ਨੂੰ ਆਪਣੀ ਏਜੰਸੀ ਰਿਵਿਊ ਟੀਮ ਵਿੱਚ ਸ਼ਾਮਲ ਕੀਤਾ ਸੀ। ਰਾਜਧਾਨੀ ਵਾਸ਼ਿੰਗਟਨ ਵਿੱਚ ਜਦੋਂ 6 ਜਨਵਰੀ ਨੂੰ ਅਮਰੀਕੀ ਕਾਂਗਰਸ ’ਚ ਇਲੈਕਟੋਰਲ ਕਾਲੇਜ ਵੋਟਾਂ ਨੂੰ ਪ੍ਰਮਾਣਿਤ ਕਰਨ ਦੀ ਪ੍ਰਕਿਰਿਆ ਚੱਲ ਰਹੀ ਸੀ, ਤਦ ਟਰੰਪ ਸਮਰਥਕਾਂ ਨੇ ਜਮ ਕੇ ਹਿੰਸਾ ਕੀਤੀ ਸੀ। ਹਾਲਾਂਕਿ, ਸੁਰੱਖਿਆ ਏਜੰਸੀਆਂ ਨੇ ਹਿੰਸਕ ਭੀੜ ’ਤੇ ਜਲਦ ਹੀ ਕਾਬੂ ਪਾ ਲਿਆ, ਜਿਸ ਤੋਂ ਬਾਅਦ ਅਮਰੀਕੀ ਕਾਂਗਰਸ ਨੇ ਜੋਅ ਬਾਇਡਨ ਨੂੰ ਜੇਤੂ ਐਲਾਨ ਦਿੱਤਾ ਸੀ।

Show More

Related Articles

Leave a Reply

Your email address will not be published. Required fields are marked *

Close