Canada

ਨੌਰਥ ਯੌਰਕ ਵਿੱਚ ਗੋਲੀ ਲੱਗਣ ਕਾਰਨ ਜ਼ਖ਼ਮੀ ਵਿਅਕਤੀ ਦੀ ਹੋਈ ਮੌਤ

ਟੋਰਾਂਟੋ,, ਐਤਵਾਰ ਸਵੇਰੇ ਨੌਰਥ ਯੌਰਕ ਦੇ ਗਰੌਸਰੀ ਸਟੋਰ ਦੇ ਬਾਹਰ ਪਾਰਕ ਕੀਤੀ ਗਈ ਗੱਡੀ ਦੇ ਅੰਦਰ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਵਿਅਕਤੀ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਮੈਡੀਕਲ ਮਦਦ ਲਈ ਆਈ ਕਾਲ ਤੋਂ ਬਾਅਦ ਰਾਤੀਂ 1:00 ਵਜੇ ਪੁਲਿਸ ਤੇ ਪੈਰਾਮੈਡਿਕਸ ਨੂੰ ਕੀਲੇ ਸਟਰੀਟ ਤੇ ਵਿਲਸਨ ਐਵਨਿਊ ਦੇ ਪਲਾਜ਼ਾ ਪਾਰਕਿੰਗ ਲੌਟ ਵਿੱਚ ਭੇਜਿਆ ਗਿਆ। ਮੌਕੇ ਉੱਤੇ ਪਹੁੰਚਣ ਉੱਤੇ ਪੁਲਿਸ ਤੇ ਪੈਰਾਮੈਡਿਕਸ ਨੂੰ ਗੱਡੀ ਦੇ ਅੰਦਰ ਇੱਕ ਵਿਅਕਤੀ ਜ਼ਖ਼ਮੀ ਹਾਲਤ ਵਿੱਚ ਮਿਲਿਆ, ਉਸ ਦੇ ਗੋਲੀ ਲੱਗੀ ਹੋਈ ਸੀ। ਇੰਸਪੈਕਟਰ ਜਿੰਮ ਗੋਟੈੱਲ ਨੇ ਦੱਸਿਆ ਕਿ ਮੌਕੇ ਉੱਤੇ ਉਸ ਵਿਅਕਤੀ ਨੂੰ ਮੈਡੀਕਲ ਟਰੀਟਮੈਂਟ ਦਿੱਤਾ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਹੋਇਆਂ ਉਹ ਦਮ ਤੋੜ ਗਿਆ। ਉਨ੍ਹਾਂ ਆਖਿਆ ਕਿ ਅਜੇ ਸਾਡੀ ਜਾਂਚ ਸ਼ੁਰੂ ਹੋਈ ਹੈ ਕਿ ਆਖਿਰਕਾਰ ਇਸ ਵਿਅਕਤੀ ਨੂੰ ਗੋਲੀ ਕਿੱਥੇ ਮਾਰੀ ਗਈ। ਅਸੀਂ ਇਹ ਪਤਾ ਲਾਉਣ ਦੀ ਕੋਸਿ਼ਸ਼ ਕਰ ਰਹੇ ਹਾਂ ਕਿ ਉਸ ਨੂੰ ਕਿਤੇ ਹੋਰ ਗੋਲੀ ਮਾਰੀ ਗਈ ਤੇ ਉਹ ਕਿਸੇ ਤਰ੍ਹਾਂ ਇੱਥੇ ਪਹੁੰਚ ਗਿਆ। ਗੋਟੈੱਲ ਨੇ ਦੱਸਿਆ ਕਿ ਪੁਲਿਸ ਨੇ ਉਸ ਇਲਾਕੇ ਨੂੰ ਘੇਰ ਲਿਆ ਹੈ ਜਿੱਥੇ ਮ੍ਰਿਤਕ ਦੀ ਗੱਡੀ ਪਾਰਕ ਹੋਈ ਮਿਲੀ। ਉਨ੍ਹਾਂ ਆਖਿਆ ਕਿ ਅਸੀਂ ਚਸ਼ਮਦੀਦਾਂ ਦਾ ਪਤਾ ਲਾਉਣ ਲਈ ਵੀ ਇਸ ਇਲਾਕੇ ਵਿੱਚ ਚੌਕਸੀ ਨਾਲ ਕੰਮ ਕਰ ਰਹੇ ਹਾਂ ਤੇ ਵੀਡੀਓ ਫੁਟੇਜ ਵੀ ਚੈੱਕ ਕਰਨ ਦੀ ਕੋਸਿ਼ਸ਼ ਕਰ ਰਹੇ ਹਾਂ। ਅਜੇ ਤੱਕ ਕਿਸੇ ਵੀ ਮਸ਼ਕੂਕ ਬਾਰੇ ਕੋਈ ਜਾਣਕਾਰੀ ਹਾਸਲ ਨਹੀਂ ਹੋਈ ਹੈ।

Show More

Related Articles

Leave a Reply

Your email address will not be published. Required fields are marked *

Close