Punjab

ਸਾਬਕਾ DIG ਤੇ ਮੌਜੂਦਾ DSP ਨੂੰ 8 ਤੇ 4 ਸਾਲ ਕੈਦ ਦੀ ਸਜ਼ਾ

ਸੇਵਾ–ਮੁਕਤ ਡੀਆਈਜੀ (DIG) ਕੁਲਤਾਰ ਸਿੰਘ ਨੂੰ ਅੱਜ ਅਦਾਲਤ ਨੇ 8 ਸਾਲ ਅਤੇ ਡੀਐੱਸਪੀ ਹਰਦੇਵ ਸਿੰਘ ਨੂੰ ਚਾਰ ਸਾਲ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ। ਅੰਮ੍ਰਿਤਸਰ ਦੇ ਚੌਕ–ਮੁਨੀ ਇਲਾਕੇ ’ਚ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਵੱਲੋਂ ਕੀਤੀ ਗਈ ਸਮੂਹਕ ਖ਼ੁਦਕੁਸ਼ੀ ਦੇ ਮਾਮਲੇ ’ਚ ਉਦੋਂ ਦੇ ਐੱਸਐੱਸਪੀ ਤੇ ਡੀਆਈ ਦੇ ਅਹੁਦੇ ਤੋਂ ਸੇਵਾ–ਮੁਕਤ ਹੋਏ ਕੁਲਤਾਰ ਸਿੰਘ, ਡੀਐੱਸਪੀ ਹਰਦੇਵ ਸਿੰਘ ਸਮੇਤ ਛੇ ਜਣਿਆਂ ਨੂੰ ਅਦਾਲਤ ਨੇ ਦੋ ਦਿਨ ਪਹਿਲਾਂ ਹੀ ਦੋਸ਼ੀ ਕਰਾਰ ਦਿੱਤਾ ਸੀ। ਅਦਾਲਤੀ ਹੁਕਮ ਤੋਂ ਬਾਅਦ ਕੱਲ੍ਹ ਸਾਰੇ ਦੋਸ਼ੀ 17 ਫ਼ਰਵਰੀ ਤੋਂ ਹੀ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ’ਚ ਸਨ।

ਚਾਰ ਰਿਸ਼ਤੇਦਾਰਾਂ ਸਬਰੀਨ, ਪਰਮਿੰਦਰ ਕੌਰ, ਮਹਿੰਦਰ ਤੇ ਪਲਵਿੰਦਰਪਾਲ ਸਿੰਘ ਨੂੰ ਵੀ ਅਦਾਲਤ ਨੇ 8–8 ਸਾਲ ਕੈਦ ਦੀ ਸਜ਼ਾ ਸੁਣਾਈ ਹੈ।

ਅਕਤੂਬਰ 2005 ’ਚ ਇੱਕ ਵਿਅਕਤੀ ਨੇ ਆਪਣੀ ਪਤਨੀ, ਪੁੱਤਰ, ਧੀ ਤੇ ਮਾਂ ਸਮੇਤ ਖ਼ੁਦਕੁਸ਼ੀ ਕਰ ਲਈ ਸੀ। ਇਸ ਪਰਿਵਾਰ ਨੇ ਆਪਣੀ ਖ਼ੁਦਕੁਸ਼ੀ ਦਾ ਕਾਰਨ ਆਪਣੇ ਘਰ ਦੀਆਂ ਕੰਧਾਂ ’ਤੇ ਲਿਖ ਦਿੱਤਾ ਸੀ। ਉਨ੍ਹਾਂ ਆਪਣੀ ਖ਼ੁਦਕੁਸ਼ੀ ਪਿੱਛੇ ਐੱਸਐੱਸਪੀ ਕੁਲਤਾਰ ਸਿੰਘ ਸਮੇਤ ਆਪਣੇ ਚਾਰ ਰਿਸ਼ਤੇਦਾਰਾਂ ਸਬਰੀਨ, ਪਰਮਿੰਦਰ ਕੌਰ, ਮਹਿੰਦਰ ਤੇ ਪਲਵਿੰਦਰਪਾਲ ਸਿੰਘ ਨੂੰ ਦੋਸ਼ੀ ਠਹਿਰਾਇਆ ਸੀ।

ਉਸ ਵੇਲੇ ਡੀਐੱਸਪੀ ਦੇ ਅਹੁਦੇ ’ਤੇ ਤਾਇਨਾਤ ਹਰੇਦਵ ਸਿੰਘ ਉੱਤੇ ਦੋਸ਼ ਸੀ ਕਿ ਉਨ੍ਹਾਂ ਕੁਲਤਾਰ ਦੇ ਕਹਿਣ ’ਤੇ ਖ਼ੁਦਕੁਸ਼ੀ ਦੇ ਸਬੂਤ ਨਸ਼ਟ ਕਰਨ ਲਈ ਕੰਧਾਂ ਸਾਫ਼ ਕਰਵਾਉਣ ਦੀ ਸਾਜ਼ਿਸ਼ ਰਚੀ ਸੀ। ਇਸ ਸਮੂਹਕ ਖ਼ੁਦਕੁਸ਼ੀ ਕਾਂਡ ਦੀ ਬਾਅਦ ’ਚ ਜਾਂਚ ਵੀ ਹੋਈ ਸੀ।

ਸੇਵਾ–ਮੁਕਤ ਜਸਟਿਸ ਅਜੀਤ ਸਿੰਘ ਦੀ ਅਗਵਾਈ ਹੇਠਲੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਇਹ ਕੇਸ ਆਪਣੇ ਹੱਥਾਂ ’ਚ ਲੈ ਕੇ ਇਸ ਦੀ ਜਾਂਚ ਕੀਤੀ ਸੀ।

ਪਰਿਵਾਰ ਸਮੇਤ ਖ਼ੁਦਕੁਸ਼ੀ ਕਰਨ ਵਾਲੇ ਵਿਅਕਤੀ ਉੱਤੇ ਦੋਸ਼ ਸੀ ਕਿ ਉਸ ਨੇ ਆਪਣੇ ਪਿਤਾ ਦਾ ਕਤਲ ਕੀਤਾ ਹੈ। ਦੋਸ਼ ਸੀ ਕਿ ਵਿਅਕਤੀ ਨੇ ਆਪਣੇ ਪਿਤਾ ਦੀ ਲਾਸ਼ ਨਹਿਰ ਵਿੱਚ ਸੁੱਟ ਦਿੱਤੀ ਹੈ। ਪੁਲਿਸ ਨੂੰ ਨਹਿਰ ਲਾਗਿਓਂ ਲਾਸ਼ ਬਰਾਮਦ ਹੋਈ ਸੀ। ਤਦ ਐੱਸਐੱਸਪੀ ਨੇ ਦੋਸ਼ੀ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ।

ਦੋਸ਼ ਹੈ ਕਿ ਮੁਲਜ਼ਮ ਤੋਂ 10 ਲੱਖ ਰੁਪਏ ਲੈ ਲਏ ਗਏ। ਮੁਲਜ਼ਮ ਇੱਕ ਆਪਣੀ ਪਤਨੀ ਨੂੰ ਐੱਸਐੱਸਪੀ ਦਫ਼ਤਰ ਲੈ ਕੇ ਗਿਆ, ਤਾਂ ਜੋ 10 ਲੱਖਾ ਰੁਪਏ ਦੀ ਰਕਮ ਦੇਣ ਤੋਂ ਬਾਅਦ ਮਾਮਲਾ ਰਫ਼ਾ–ਦਫ਼ਾ ਕਰਨ ਦੀ ਗੱਲ ਕੀਤੀ ਜਾਵੇ।

ਉਸ ਵਿਅਕਤੀ ਦਾ ਦੋਸ਼ ਸੀ ਕਿ ਉਸ ਦਿਨ ਐੱਸਐੱਸਪੀ ਨੇ ਉਸ ਨੂੰ ਬਾਹਰ ਭੇਜ ਦਿੱਤਾ ਤੇ ਦਫ਼ਤਰ ’ਚ ਉਸ ਦੀ ਪਤਨੀ ਨਾਲ ਜਬਰ–ਜਨਾਹ ਕੀਤਾ। ਉਸ ਨੇ ਆਪਣੇ ਪਤੀ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੀ। ਤਦ ਇਸ ਘਟਨਾ ਤੋਂ ਦੁਖੀ ਹੋ ਕੇ ਪਰਿਵਾਰ ਨੇ ਖ਼ੁਦਕੁਸ਼ੀ ਕਰਨ ਦਾ ਫ਼ੈਸਲਾ ਕੀਤਾ ਸੀ।

Show More

Related Articles

Leave a Reply

Your email address will not be published. Required fields are marked *

Close