Canada

ਕੈਲਗਰੀ ਸਟ੍ਰੀਟ ਚਰਚ ਮਨਿਸਟਰ ਪਾਵਲੋਵਸਕੀ ’ਤੇ ਪ੍ਰਦਰਸ਼ਨਕਾਰੀਆਂ ਨੂੰ ਭੜਕਾਉਣ ਦਾ ਦੋਸ਼

ਕੈਲਗਰੀ (ਦੇਸ ਪੰਜਾਬ ਟਾਈਮਜ਼)- ਕੈਲਗਰੀ ਦੀ ਸਟ੍ਰੀਟ ਚਰਚ ਮਨਿਸਟਰ ਪਾਵਲੋਵਸਕੀ ’ਤੇ ਵੈਕਸੀਨ ਵਿਰੋਧੀ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਉਕਸਾਉਣ ਦੇ ਦੋਸ਼ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਪਾਵਲੋਵਸਕੀ ਕੌਮਾਂਤਰੀ ਸਰਹੱਦ ’ਤੇ ਪ੍ਰਦਰਸ਼ਨਕਾਰੀਆਂ ਨੂੰ ਉਕਸਾਉਣ ਲਈ ਗਿਆ ਸੀ। ਕ੍ਰਾਊਨ ਕੋਰਟ ਦੇ ਵਕੀਲ ਸਟੀਵਨ ਜੌਹਨਸਟਨ ਨੇ ਕਿਹਾ ਕਿ ਪਾਵਲੋਵਸਕੀ ਨੂੰ ਦੋਸ਼ਾਂ ਵਿਚ ਸਲਾਖਾਂ ਪਿੱਛੇ ਰੱਖਿਆ ਜਾਣਾ ਚਾਹੀਦਾ ਹੈ ਜਿਸ ਵਿਚ ਸਰਹੱਦ ਪਾਰ ਦੀ ਕਾਨੂੰਨੀ ਵਰਤੋਂ ਨੂੰ ਰੋਕਣ ਲਈ ਦੂਜਿਆਂ ਨੂੰ ਉਕਸਾਉਣ ਦੀ ਸ਼ਰਾਰਤ ਕਰਨਾ ਸ਼ਾਮਲ ਹੈ। ਜੌਹਨਸਟਨ ਨੇ ਲੈਥਬਿ੍ਰਜ ਪ੍ਰੋਵਿੰਸ਼ੀਅਲ ਕੋਰਟ ਦੇ ਜੱਜ ਏਰਿਨ ਓਲਸਨ ਨੂੰ ਦੱਸਿਆ ਕਿ 48 ਸਾਲਾ ਪਾਵਲੋਵਸਕੀ ਪਿਛਲੇ ਵੀਰਵਾਰ ਨੂੰ ਯੂ. ਐਸ.-ਅਲਬਰਟਾ ਬਾਰਡਰ ’ਤੇ ਕਾਉਟਸ ਵਿਖੇ ਪ੍ਰਦਰਸ਼ਨ ਵਿਚ ਗਿਆ ਅਤੇ ਪ੍ਰਦਰਸ਼ਨਕਾਰੀਆਂ ਦੇ ਸਮੂਹ ਨੂੰ ਭਾਸ਼ਣ ਕੀਤਾ। ਇਸਤਗਾਸਾ ਨੇ ਕਿਹਾ ਕਿ ਪਾਵਲੋਵਸਕੀ ਦਾ ਭਾਸ਼ਣ ਜੋ ਵੀਡੀਓ ਰਿਕਾਰਡ ਕੀਤਾ ਗਿਆ ਸੀ ਅਤੇ ਆਨਲਾਈਨ ਪੋਸਟ ਵੀ ਕੀਤਾ ਗਿਆ ਸੀ। ਜੌਹਨਸਟਨ ਨੇ ਕਿਹਾ ਕਿ ਪਾਵਲੋਵਸਕੀ ਨੇ ਟਰੱਕਾਂ ਅਤੇ ਹੋਰ ਪ੍ਰਦਰਸ਼ਨਕਾਰੀਆਂ ਨੂੰ ਉਕਸਾਉਣ ਦੀ ਕਾਰਵਾਈ ਕੀਤੀ।

Show More

Related Articles

Leave a Reply

Your email address will not be published. Required fields are marked *

Close