Canada

ਅੰਤਰ-ਰਾਜੀ ਯਾਤਰਾ ਸ਼ੁਰੂ ਕਰਨ ਦੇ ਵਿਚਾਰ ਲਈ ਟਰੂਡੋ ਵਲੋਂ ਪ੍ਰੀਮੀਅਰਜ਼ ਅਤੇ ਹਵਾਈ ਕੰਪਨੀਆਂ ਨੂੰ ਪੱਤਰ ਜਾਰੀ

ਕੈਲਗਰੀ, (ਦੇਸ ਪੰਜਾਬ ਟਾਈਮਜ਼): ”ਇਟਸ ਟਾਈਮ ਟੂ ਟਰੈਵਲ” ਇਹ ਸੰਦੇਸ਼ ਪ੍ਰਧਾਨ ਮੰਤਰੀ ਜਸਟਨਿ ਟਰੂਡੋ ਵਲੋਂ ਜਾਰੀ ਕੀਤੇ ਇੱਕ ਪੱਤਰ ਰਾਹੀਂ ਹਵਾਈ ਕੰਪਨੀਆਂ ਅਤੇ ਸੈਰ ਸਟਾਪਾ ਕੰਪਨੀਆਂ ਨੂੰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੱਤਰ ‘ਚ ਲਿਖਿਆ ਕਿ ”ਜਿਵੇਂ ਅਸੀਂ ਆਪਣੇ ਘਰ ਅਤੇ ਕਾਰੋਬਾਰਾਂ ਦੇ ਦਰਵਾਜ਼ੇ ਖੋਲ੍ਹ ਰਹੇ ਹਾਂ ਉਸੇ ਤਰਾ੍ਹਂ ਹੁਣ ਆਪਣੇ ਸੂਬਿਆਂ ਦੇ ਅੰਤਰ-ਰਾਜੀ ਦਰਵਾਜ਼ੇ ਖੋਲ੍ਹ ਦੀ ਲੋੜ ਹੈ।” ਉਨ੍ਹਾਂ ਕਿਹਾ ਕੈਨੇਡੀਅਨ ਯਾਤਰਾ, ਸੈਰ-ਸਪਾਟਾ ਸੈਕਟਰ 1.8 ਮਿਲੀਅਨ ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ ਅਤੇ ਸਾਡੀ ਆਰਥਿਕਤਾ ਵਿੱਚ 102 ਬਿਲੀਅਨ ਡਾਲਰ ਦਾ ਯੋਗਦਾਨ ਪਾਉਂਦਾ ਹੈ। ਇਹ ਸਾਰੇ ਕਾਰੋਬਾਰਾਂ ਦਾ ਸੀਜ਼ਨ ਵੀ ਗਰਮੀ ਦਾ ਮੌਸਮ ਹੈ, ਬਹੁਤ ਸਾਰੇ ਕੈਨੇਡੀਅਨ ਗਰਮੀਆਂ ਦੌਰਾਨ ਯਾਤਰਾ ਕਰਨ ਲਈ ਸਾਰਾ ਸਾਲ ਇੰਤਜ਼ਾਰ ਕਰਦੇ ਹਨ। ਪੱਤਰ ਵਿੱਚ ਕਿਹਾ ਗਿਆ ਹੈ ਕਿ ਮੌਜੂਦਾ ਸਮੇਂ ਲੱਗੀਆਂ ਬਹੁਤ ਸਾਰੀਆਂ ਪਾਬੰਦੀਆਂ ਅਤੇ ਗੈਰ ਜ਼ਰੂਰੀ ਅੰਤਰ-ਰਾਜੀ ਯਾਤਰਾਵਾਂ ਦੀਆਂ ਪਾਬੰਦੀਆਂ ਹਟਾਉਣ ਸਬੰਧੀ ਵਿਚਾਰ ਵਟਾਂਦਰਾ ਕਰਨ ਦੀ ਲੋੜ ਹੈ।

Show More

Related Articles

Leave a Reply

Your email address will not be published. Required fields are marked *

Close