Canada

ਲਾਕਡਾਊਨ ਦੇ ਭਾਰੀ ਨੁਕਸਾਨ ਤੋਂ ਬਾਅਦ ਕੈਨੇਡਾ ਵਿਚ ਨੌਕਰੀ ਬਾਜ਼ਾਰ ਵਿਚ ਆਇਆ ਜ਼ੋਰਦਾਰ ਉਛਾਲ

ਅਲਬਰਟਾ (ਦੇਸ ਪੰਜਾਬ ਟਾਈਮਜ਼’)-  ਕੈਨੇਡਾ ਦੇ ਰੁਜ਼ਗਾਰ ਖੇਤਰ ਵਿਚ ਦੋ ਮਹੀਨੇ ਬਾਅਦ ਰੌਣਕ ਪਰਤ ਆਈ ਜਦੋਂ ਜੂਨ ਮਹੀਨੇ ਦੌਰਾਨ 2 ਲੱਖ 31 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਣ ਦਾ ਅੰਕੜਾ ਸਾਹਮਣੇ ਆਇਆ। ਕੋਰੋਨਾ ਮਹਾਂਮਾਰੀ ਕਾਰਨ ਲਾਗੂ ਬੰਦਿਸ਼ਾਂ ਵਿਚ ਢਿੱਲ ਦਿਤੇ ਜਾਣ ਅਤੇ ਕਾਰੋਬਾਰ ਮੁੜ ਸ਼ੁਰੂ ਹੋਣ ਕਾਰਨ ਬੇਰੁਜ਼ਗਾਰੀ ਦੀ ਦਰ ਘਟ ਕੇ 7.8 ਫ਼ੀ ਸਦੀ ’ਤੇ ਆ ਗਈ ਜੋ ਮਈ ਵਿਚ 8.2 ਫ਼ੀ ਸਦੀ ਦਰਜ ਕੀਤੀ ਗਈ ਸੀ।  ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਉਨਟਾਰੀਓ ਵਿਚ ਸਭ ਤੋਂ ਵੱਧ 1 ਲੱਖ 17 ਹਜ਼ਾਰ ਅਤੇ ਕਿਊਬਿਕ ਵਿਚ 72 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਈਆਂ  ਜਦਕਿ ਬ੍ਰਿਟਿਸ਼ ਕੋਲੰਬੀਆ ਨੇ ਰੁਜ਼ਗਾਰ ਦੇ 42 ਹਜ਼ਾਰ ਨਵੇਂ ਮੌਕੇ ਪੈਦਾ ਕੀਤੇ। ਦੂਜੇ ਪਾਸੇ ਸਸਕੈਚੇਵਨ ਨੂੰ 7 ਹਜ਼ਾਰ ਨੌਕਰੀਆਂ ਦਾ ਨੁਕਸਾਨ ਹੋਇਆ ਅਤੇ ਮੈਨੀਟੋਬਾ ਵਿਚ ਵੀ ਰੁਜ਼ਗਾਰ ਦੇ 6 ਹਜ਼ਾਰ ਮੌਕੇ ਖ਼ਤਮ ਹੋ ਗਏ।

Show More

Related Articles

Leave a Reply

Your email address will not be published. Required fields are marked *

Close