International

ਕੋਵਿਡ ਮਾਮਲਿਆਂ ਦੀ ਸਪੱਸ਼ਟ ਜਾਣਕਾਰੀ ਦੇਣ ‘ਚ ਸਰਕਾਰ ਨੂੰ ਇਤਰਾਜ਼ ਕਿਉਂ– ਢੇਸੀ

ਲੈਸਟਰ (ਇੰਗਲੈਂਡ) -ਬਰਤਾਨੀਆ ਦੀ ਪਾਰਲੀਮੈਂਟ ਚ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਕਰੋਨਾਵਾਇਰਸ ਨੂੰ ਲੈ ਕੇ ਬਰਤਾਨਵੀ ਸਰਕਾਰ ਦੀ ਕਾਰਜ ਪ੍ਰਣਾਲੀ ਉਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਕੋਵਿਡ ਮਾਮਲਿਆਂ ਦੀ ਸਪੱਸ਼ਟ ਜਾਣਕਾਰੀ ਦੇਣ ‘ਚ ਭਲਾ ਸਰਕਾਰ ਨੂੰ ਇਤਰਾਜ਼ ਕਿਉਂ ਹੈ। ਸੰਸਦ ਵਿੱਚ ਸਵਾਲ ਉਠਾਉਂਦੇ ਹੋਏ ਢੇਸੀ ਨੇ ਕਿਹਾ ਕਿ ਯੁਕਰੇਨ ਨੇ ਇਕ ਦਿਨ ਵਿਚ ਕੋਵਿਡ ਵਾਈਰਸ ਦੇ ਸੰਪਰਕ ਵਾਲੇ 130,000 ਲੋਕਾਂ ਦੀ ਜਾਣਕਾਰੀ ਸਾਹਮਣੇ ਲਿਆ ਸਕਦਾ ਹੈ ਤਾਂ ਫਿਰ ਬਰਤਾਨੀਆ ਦੀ 72 ਫੀਸਦੀ ਕੋਵਿਡ ਸੰਪਰਕ ਵਾਲੇ ਕੇਸਾਂ ਦੀ ਰਿਪੋਰਟ 30 ਦਿਨ ਦੀ ਡੈੱਡਲਾਈਨ ਦੇ ਬਾਵਜੂਦ ਗੈਰ ਕਾਨੂੰਨੀ ਕਿਉਂ ਹੁੰਦੀ ਜਦਕਿ ਬਹੁਤ ਕੁਝ ਹਾਲੇ ਵੀ ਦੇਰੀ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਸ਼ਾਇਦ ਇਸੇ ਕਾਰਨ ਸਵਾਲ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿਚ ਹੈ। ਉਨ੍ਹਾਂ ਕਿਹਾ ਕਿ ਕੀ ਇਹ ਕੰਮਕਾਜ ਵਿਚ ਅਣਗਹਿਲੀ ਹੈ ਜਾਂ ਫਿਰ ਚਹੇਤਿਆਂ ਨੂੰ ਅਹੁਦੇ ਮੁਤਾਬਿਕ ਕੰਮ ਵਿੱਚ ਢਿੱਲ ਮੱਠ ਦੀ ਛੋਟ ਦੇਣਾ ਹੈ। ਢੇਸੀ ਨੇ ਇਸ ਮੁੱਦੇ ਉਤੇ ਕੈਬਨਿਟ ਮੰਤਰੀ ਮਾਈਕਲ ਗੋਵ ਕੋਲੋਂ ਜਵਾਬ ਮੰਗਦਿਆਂ ਕਿਹਾ ਕਿ ਕੋਵਿਡ ਨੂੰ ਲੈ ਕੇ ਸਰਕਾਰ ਅਤੇ ਸਾਨੂੰ ਕਿਸੇ ਪ੍ਰਕਾਰ ਦੀ ਦੇਰੀ ਜਾਂ ਭੁੱਲ ਨਹੀਂ ਕਰਨੀ ਚਾਹੀਦੀ।

Show More

Related Articles

Leave a Reply

Your email address will not be published. Required fields are marked *

Close