International

UNO ’ਚ ਕਸ਼ਮੀਰ ਮੁੱਦੇ ’ਤੇ ਭਾਰਤ ਨੇ ਚੀਨ ਦੀ ਪੈਂਤੜੇਬਾਜ਼ੀ ਕੀਤੀ ਫ਼ੇਲ੍ਹ

ਕਸ਼ਮੀਰ ’ਤੇ ਚੀਨ ਦੀ ਪੈਂਤੜੇਬਾਜ਼ੀ ਨੂੰ ਭਾਰਤ ਨੇ ਆਪਣੇ ਕੂਟਨੀਤਕ ਜਤਨ ਨਾਲ ਨਾਕਾਮ ਕਰ ਦਿੱਤਾ ਹੈ। ਚੀਨ ਨੇ ਇੱਕ ਵਾਰ ਫਿਰ ਸੰਯੁਕਤ ਰਾਸ਼ਟਰ (UNO) ’ਚ ਕਸ਼ਮੀਰ ਬਾਰੇ ਚਰਚਾ ਦਾ ਪ੍ਰਸਤਾਵ ਰੱਖਿਆ ਸੀ। ਭਾਰਤ ਨੇ ਕੁਟਨੀਤਕ ਪੱਧਰ ਉੱਤੇ ਚੀਨ ਦਾ ਇਹ ਦਾਅ ਨਾਕਾਮ ਕਰਨ ਲਈ ਸਾਰੇ ਸਹਿਯੋਗੀ ਦੇਸ਼ਾਂ ਨਾਲ ਸੰਪਰਕ ਕੀਤਾ।ਫ਼ਰਾਂਸ ਨੇ ਸਿੱਧੇ ਤੌਰ ’ਤੇ ਭਾਰਤ ਦੀ ਹਮਾਇਤ ਕਰਦਿਆਂ ਕਿਹਾ ਹੈ ਕਿ ਸਾਡਾ ਮੰਨਣਾ ਹੈ ਕਿ ਇਹ ਭਾਰਤ ਤੇ ਕਸ਼ਮੀਰ ਵਿਚਲਾ ਦੁਵੱਲਾ ਮਾਮਲਾ ਹੈ। ਫ਼ਰਾਂਸ ਦੇ ਕੂਟਨੀਤਕ ਸੂਤਰਾਂ ਨੇ ਕਿਹਾ ਕਿ ਚੀਨ ਦੇ ਪ੍ਰਸਤਾਵ ਉੱਤੇ ਫ਼ਿਲਹਾਲ ਚਰਚਾ ਨਹੀਂ ਹੋਵੇਗੀ।ਇੱਥੇ ਵਰਨਣਯੋਗ ਹੈ ਕਿ ਜੇ ਚੀਨ ਦੇ ਪ੍ਰਸਤਾਵ ਨੂੰ ਮੰਨ ਲਿਆ ਜਾਂਦਾ, ਤਾਂ ਉਸ ਦੀ ਚਰਚਾ ਬੰਦ ਕਮਰੇ ਵਿੱਚ ਹੋਣੀ ਸੀ ਤੇ ਅਜਿਹੀ ਚਰਚਾ ਉੱਤੇ ਕੋਈ ਵੋਟਿੰਗ ਨਹੀਂ ਹੁੰਦੀ।ਸੂਤਰਾਂ ਨੇ ਕਿਹਾ ਕਿ ਭਾਰਤ ਨੇ ਆਪਣੇ ਸਾਰੇ ਸਹਿਯੋਗੀ ਦੇਸ਼ਾਂ ਨਾਲ ਇਸ ਮਾਮਲੇ ਨੂੰ ਲੈ ਕੇ ਸੰਪਰਕ ਕੀਤਾ ਸੀ। ਭਾਰਤ ਨੇ ਚੀਨ ਨਾਲ ਵੀ ਆਪਣੀ ਨਾਖ਼ੁਸ਼ੀ ਪ੍ਰਗਟਾਈ ਸੀ। ਸੂਤਰਾਂ ਨੇ ਕਿਹਾ ਕਿ ਚੀਨ ਦੇ ਪ੍ਰਸਤਾਵ ਨੂੰ ਪਹਿਲਾਂ ਵੀ ਸੰਯੁਕਤ ਰਾਸ਼ਟਰ ਵਿੱਚ ਕੋਈ ਤਵੱਜੋ ਨਹੀਂ ਮਿਲੀ ਸੀ। ਜ਼ਿਆਦਾਤਰ ਦੇਸ਼ਾਂ ਨੇ ਭਾਰਤ ਦੇ ਸਟੈਂਡ ਦੀ ਹਮਾਇਤ ਕੀਤੀ ਸੀ। ਪਰ ਪਾਕਿਸਤਾਨ ਦੇ ਦਬਾਅ ਹੇਠ ਚੀਨ ਨੇ ਇੱਕ ਵਾਰ ਫਿਰ ਇਹ ਮੁੱਦਾ ਉਠਾਉਣ ਦਾ ਜਤਨ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨ ਹਰੇਕ ਕੌਮਾਂਤਰੀ ਫ਼ੋਰਮ ਦੀ ਦੁਰਵਰਤੋਂ ਆਪਣੇ ਹੱਕ ’ਚ ਕਰਨਾ ਚਾਹੁੰਦਾ ਹੈ। ਚੀਨ ਉਸ ਦੀ ਇਸ ਮੁਹਿੰਮ ਵਿੱਚ ਸਾਥ ਦੇਵੇਗਾ, ਤਾਂ ਭਾਰਤ ਵੀ ਵਾਜਬ ਢੰਗ ਨਾਲ ਆਪਣੀ ਗੱਲ ਰੱਖੇਗਾ।ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨ ਤੇ ਚੀਨ ਦੀ ਕਸ਼ਮੀਰ ਮੁੱਦੇ ਉੱਤੇ ਨੇੜਤਾ ਦੀ ਕੋਸ਼ਿਸ਼ ਕਾਮਯਾਬ ਨਹੀਂ ਹੋਵੇਗਾ। ਜ਼ਿਆਦਾਤਰ ਦੇਸ਼ ਭਾਰਤ ਦੇ ਸਟੈਂਡ ਨੂੰ ਸਮਝਦੇ ਹਨ।

Show More

Related Articles

Leave a Reply

Your email address will not be published. Required fields are marked *

Close