International

ਅਮਰੀਕਾ ‘ਚ ਜੌਨਸਨ ਐਂਡ ਜੌਨਸਨ ਦੇ ਟੀਕੇ ‘ਤੇ ਲੱਗੀ ਰੋਕ, 6 ਮਰੀਜ਼ਾਂ ‘ਚ ਖੂਨ ਜੰਮਣ ਦੀ ਸ਼ਿਕਾਇਤ

ਵਾਸ਼ਿੰਗਟਨ-  ਦੁਨੀਆਂ ਭਰ ‘ਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਵਿਚਕਾਰ ਵੈਕਸੀਨ ਬਾਰੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਪਹਿਲਾਂ ਐਸਟਰਾਜ਼ੈਨੇਕਾ ਦੇ ਟੀਕੇ ਤੋਂ ਬਲੱਡ ਕਲੋਟਿੰਗ (ਖੂਨ ਦਾ ਜੰਮਣਾ) ਦੇ ਮਾਮਲੇ ਸਾਹਮਣੇ ਆਏ ਸਨ। ਹੁਣ ਜੌਨਸਨ ਐਂਡ ਜੌਨਸਨ ਟੀਕੇ ਨਾਲ ਵੀ ਅਜਿਹੀ ਸਮੱਸਿਆਵਾਂ ਆਉਣ ਦੀ ਖ਼ਬਰ ਹੈ। ਇਸ ਦੇ ਮੱਦੇਨਜ਼ਰ ਅਮਰੀਕਾ ਨੇ ਫਿਲਹਾਲ ਜੌਨਸਨ ਐਂਡ ਜੌਨਸਨ ਟੀਕੇ ‘ਤੇ ਅਸਥਾਈ ਪਾਬੰਦੀ ਲਗਾ ਦਿੱਤੀ ਹੈ।
ਅਮਰੀਕਾ ਐਫਡੀਏ ਨੇ ਇਸ ਸਬੰਧੀ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਸੀਂ ਇਸ ਸਮੇਂ ਸਾਵਧਾਨੀ ਵਜੋਂ ਜੌਨਸਨ ਐਂਡ ਜੌਨਸਨ ਟੀਕੇ ‘ਤੇ ਅਸਥਾਈ ਰੋਕ ਲਗਾ ਰਹੇ ਹਾਂ। ਅਮਰੀਕਾ ‘ਚ ਟੀਕਾ ਲੈਣ ਤੋਂ ਬਾਅਦ ਖੂਨ ਜੰਮਣ ਦੇ 6 ਮਾਮਲੇ ਸਾਹਮਣੇ ਆਏ ਹਨ ਅਤੇ ਪ੍ਰਸ਼ਾਸਨ ਉਨ੍ਹਾਂ ਦੀ ਸਮੀਖਿਆ ਕਰ ਰਿਹਾ ਹੈ। ਇਹ ਬਲੱਡ ਕਲੋਟਿੰਗ ਦੇ ਮਾਮਲੇ ਕਾਫ਼ੀ ਦੁਰਲਭ ਹਨ। ਅਜਿਹੇ ਮਾੜੇ ਪ੍ਰਭਾਵ ਆਉਣਾ ਵੀ ਬਹੁਤ ਦੁਰਲਭ ਹੈ। ਯੂਰਪੀਅਨ ਮੈਡੀਸਿਨ ਏਜੰਸੀ ਵੀ ਇਸ ਵੈਕਸੀਨ ਦੀ ਸਮੀਖਿਆ ਕਰ ਰਹੀ ਹੈ।

Show More

Related Articles

Leave a Reply

Your email address will not be published. Required fields are marked *

Close