Canada
ਟੋਰਾਂਟੋ ਅਤੇ ਪੀਲ ਰੀਜਨ ’ਚ 8 ਮਾਰਚ ਤੱਕ ਜਾਰੀ ਰਹੇਗਾ ਮੁਕੰਮਲ ਲੌਕਡਾਊਨ
ਟੋਰਾਂਟੋ (ਦੇਸ ਪੰਜਾਬ ਟਾਈਮਜ਼)-: ਟੋਰਾਂਟੋ ਅਤੇ ਪੀਲ ਰੀਜਨ ਵਿਚ ਘੱਟੋ-ਘੱਟ ਦੋ ਹਫ਼ਤੇ ਹੋਰ ਮੁਕੰਮਲ ਲੌਕਡਾਊਨ ਜਾਰੀ ਰਹੇਗਾ ਅਤੇ ‘ਸਟੇਅ ਐਟ ਹੋਮ’ ਹੁਕਮ ਲਾਗੂ ਰਹਿਣਗੇ ਪਰ ਯਾਰਕ ਰੀਜਨ ਵਿਚ ਰੈਸਟੋਰੈਂਟ ਅਤੇ ਜਿੰਮ ਅਗਲੇ ਹਫ਼ਤੇ ਤੋਂ ਖੋਲ੍ਹ ਜਾਣਗੇ। ਉਨਟਾਰੀਓ ਦੇ ਪ੍ਰੀਮੀਅਰ ਡਗ ਫ਼ੋਰਡ ਨੇ ਕਿਹਾ ਕਿ ਟੋਰਾਂਟੋ ਅਤੇ ਪੀਲ ਰੀਜਨ ਦੇ ਮੈਡੀਕਲ ਅਫ਼ਸਰਾਂ ਦੀ ਸਿਫ਼ਾਰਸ਼ ’ਤੇ 8 ਮਾਰਚ ਤੱਕ ਬੰਦਿਸ਼ਾਂ ਜਾਰੀ ਰੱਖਣਾ ਦਾ ਫ਼ੈਸਲਾ ਲਿਆ ਗਿਆ।
ਇਸ ਤੋਂ ਇਲਾਵਾ ਨੌਰਥ ਬੇਅ-ਪੈਰੀ ਸਾਊਂਡ ਡਿਸਟ੍ਰਿਕਟ ਹੈਲਥ ਯੂਨਿਟ ਵਿਚ ਵੀ ਸਟੇਅ ਐਟ ਹੋਮ ਹੁਕਮ ਬਰਕਰਾਰ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਪ੍ਰੀਮੀਅਰ ਡਗ ਫ਼ੋਰਡ ਨੇ ਕਿਹਾ ਕਿ ਸੂਬਾ ਸਰਕਾਰ ਮੈਡੀਕਲ ਅਫ਼ਸਰਾਂ ਦੇ ਸੁਝਾਅ ਮੁਤਾਬਕ ਕੰਮ ਕਰ ਰਹੀ ਹੈ ਕਿਉਂਕਿ ਉਹ ਆਪਣੇ ਇਲਾਕੇ ਦੇ ਹਾਲਾਤ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ।