Entertainment

ਪਤੀ ਨਾਲ ਮਾਲਦੀਵ ਪੁੱਜੀ ਦੀਆ ਮਿਰਜ਼ਾ

ਬਾਲੀਵੁੱਡ ਅਦਾਕਾਰਾ ਦੀਆ ਮਿਰਜ਼ਾ ਇਨ੍ਹੀਂ ਦਿਨੀਂ ਮਾਲਦੀਵ ’ਚ ਸਮਾਂ ਬਤੀਤ ਕਰ ਰਹੀ ਹੈ। ਦੀਆ ਤੇ ਉਸ ਦੇ ਪਤੀ ਵੈਭਵ ਰੇਖੀ ਵਿਆਹ ਤੋਂ ਬਾਅਦ ਛੁੱਟੀਆਂ ਮਨਾਉਣ ਲਈ ਮਾਲਦੀਵ ਗਏ ਹਨ। ਹੁਣ ਅਦਾਕਾਰਾ ਨੇ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ।

ਦੀਆ ਮਿਰਜ਼ਾ ਨੇ ਗ੍ਰੀਨ ਬਿਕਨੀ ਤੇ ਫਲੋਰਲ ਸ਼ਰੱਗ ਪਹਿਨ ਕੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ। ਦੀਆ ਮਿਰਜ਼ਾ ਨੂੰ ਇਨ੍ਹਾਂ ਤਸਵੀਰਾਂ ’ਚ ਸਮੁੰਦਰ ਦੇ ਸਾਹਮਣੇ ਖੜ੍ਹੇ ਹੋ ਕੇ ਪੋਜ਼ ਦਿੰਦੇ ਦੇਖਿਆ ਜਾ ਸਕਦਾ ਹੈ। ਤਸਵੀਰਾਂ ਦੀ ਕੈਪਸ਼ਨ ’ਚ ਦੀਆ ਨੇ ਦੱਸਿਆ ਕਿ ਇਹ ਤਸਵੀਰਾਂ ਉਸ ਦੇ ਪਤੀ ਵੈਭਵ ਨੇ ਖਿੱਚੀਆਂ ਹਨ।

ਦੀਆ ਮਿਰਜ਼ਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ ਤੇ ਕੁਮੈਂਟਸ ’ਚ ਵੀ ਖੂਬ ਤਾਰੀਫ ਕਰ ਰਹੇ ਹਨ। ਦੀਆ ਨੇ ਦੱਿਸਆ ਹੈ ਕਿ ਉਹ ਮਾਲਦੀਵ ’ਚ ਆਪਣੇ ਸਮੇਂ ਦਾ ਖੂਬ ਆਨੰਦ ਮਾਣ ਰਹੀ ਹੈ। ਉਸ ਦੀਆਂ ਤਸਵੀਰਾਂ ਇਸ ਗੱਲ ਦਾ ਸਾਫ ਸਬੂਤ ਹਨ।

 

Show More

Related Articles

Leave a Reply

Your email address will not be published. Required fields are marked *

Close