International

ਪੂਰੀ ਦੁਨੀਆਂ ਕਰੋਨਾ ਤੋਂ ਪ੍ਰਭਾਵਿਤ ਪਰ ਨਿਊਜ਼ੀਲੈਂਡ ਨੇ ਦਿੱਤੀ ਕਰੋਨਾ ਨੂੰ ਮਾਤ

ਵੈਲਿੰਗਟਨ : ਪੂਰੀ ਦੁਨੀਆਂ ਭਾਵੇਂ ਕੋਰੋਨਾ ਤੋਂ ਪ੍ਰਭਾਵਿਤ ਹੋਵੇ ਤੇ ਇਸ ’ਤੇ ਕਾਬੂ ਪਾਉਣ ’ਚ ਅਸਫ਼ਲ ਰਹੀ ਹੋਵੇ, ਪਰ ਇਕ ਦੇਸ਼ ਅਜਿਹਾ ਹੈ ਜਿਸਨੇ ਨਾ ਸਿਰਫ਼ ਕੋਰੋਨਾ ’ਤੇ ਕਾਬੂ ਪਾਇਆ ਬਲਕਿ ਦੂਜੀ ਲਹਿਰ ਨੂੰ ਵੀ ਫੈਲਣ ਤੋਂ ਰੋਕਿਆ। ਇਹ ਦੇਸ਼ ਹੈ ਨਿਊਜ਼ੀਲੈਂਡ, ਜਿਸਨੇ ਕੋਰੋਨਾ ਦੇ ਖਿਲਾਫ਼ ਅਜਿਹੀ ਰਣਨੀਤੀ ਅਪਣਾਈ ਕਿ ਪੂਰੀ ਦੁਨੀਆ ਦੇ ਆਰਥਿਕ-ਸਮਾਜਕ ਢਾਂਚੇ ਨੂੰ ਬਿਗਾੜਨ ਵਾਲਾ ਇਹ ਵਾਇਰਸ ਆਪਣਾ ਕੋਈ ਪ੍ਰਭਾਵ ਨਹੀਂ ਦਿਖਾ ਸਕਿਆ।
ਸਾਲ 2020 ’ਚ ਕੋਰੋਨਾ ਇਨਫੈਕਸ਼ਨ ਦੀ ਸ਼ੁਰੂਆਤ ਤੋਂ ਹੁਣ ਤਕ ਨਿਊਜ਼ੀਲੈਂਡ ’ਚ ਕੋਵਿਡ-19 ਨੇ ਸਿਰਫ 2507 ਮਾਮਲੇ ਦਰਜ ਹੋਏ, ਤੇ ਕੁੱਲ 26 ਮਰੀਜ਼ਾਂ ਦੀ ਮੌਤ ਹੋਈ ਹੈ। 50 ਲੱਖ ਦੀ ਆਬਾਦੀ ਦੇ ਕਰੀਬ ਵਾਲੇ ਇਸ ਦੇਸ਼ ਲਈ ਇਹ ਅੰਕੜਾ ਇਕ ਵੱਡੀ ਜਿੱਤ ਹੈ। ਪਿਛਲੇ ਸਾਲ ਜਦੋਂ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਸੀ, ਇਸ ਸਮੇਂ ਵੀ ਨਿਊਜ਼ੀਲੈਂਡ ’ਚ ਇਨ੍ਹਾਂ ਕੋਵਿਡ ਮਰੀਜ਼ਾਂ ਦੀ ਗਿਣਤੀ ’ਚ ਗਿਰਾਵਟ ਦਰਜ ਕੀਤੀ ਜਾ ਰਹੀ ਸੀ। ਅੱਜ ਕਈ ਦੇਸ਼ਾਂ ’ਚ ਜਦੋਂ ਕੋਰੋਨਾ ਦੀ ਦੂਸਰੀ ਤੇ ਤੀਜੀ ਲਹਿਰ ਨੇ ਖਤਰਾ ਬਣਾ ਰੱਖਿਆ ਹੈ, ਨਿਊਜ਼ੀਲੈਂਡ ’ਚ ਪਿਛਲੇ ਕੁਝ ਦਿਨਾਂ ਤੋਂ ਇਨਫੈਕਸ਼ਨ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ।

Show More

Related Articles

Leave a Reply

Your email address will not be published. Required fields are marked *

Close