National

14 ਫਰਵਰੀ ਨੂੰ ਜਲੰਧਰ ’ਚ ਚੋਣ ਰੈਲੀ ਕਰਨਗੇ ਪ੍ਰਧਾਨ ਮੰਤਰੀ ਮੋਦੀ

ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਵਿਚ ਦੂਜੀ ਵਰਚੁਅਲ ਰੈਲੀ ਰੱਦ ਹੋ ਗਈ। ਉਨ੍ਹਾਂ ਜਲੰਧਰ, ਕਪੂਰਥਲਾ ਅਤੇ ਬਠਿੰਡਾ ਦੇ ਵੋਟਰਾਂ ਨੂੰ ਸੰਬੋਧਨ ਕਰਨਾ ਸੀ। ਹਾਲਾਂਕਿ ਅਜੇ ਇਸ ਦੀ ਵਜ੍ਹਾ ਸਾਹਮਣੇ ਨਹੀਂ ਆਈ ਹੈ। ਹੁਣ ਮੋਦੀ 14 ਫਰਵਰੀ ਨੁੂੰ ਪੰਜਾਬ ਆਉਣਗੇ। ਉਹ ਜਲੰਧਰ ਵਿਚ ਵੱਡੀ ਚੋਣ ਰੈਲੀ ਕਰਨਗੇ। ਜਿਸ ਦੇ ਜ਼ਰੀਏ ਉਹ ਸਿੱਧੇ ਪੰਜਾਬੀਆਂ ਨਾਲ ਰੂਬਰੂ ਹੋਣਗੇ।
ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਪੰਜਾਬ ਆ ਕੇ ਰੈਲੀ ਕਰਨਗੇ। ਜਲਦ ਹੀ ਭਾਜਪਾ ਹਾਈਕਮਾਨ ਉਨ੍ਹਾਂ ਦੀ ਰੈਲੀ ਦੀ ਜਗ੍ਹਾ ਦੇ ਬਾਰੇ ਵਿਚ ਫੈਸਲਾ ਕਰ ਲਵੇਗਾ। ਇਹ ਰੈਲੀ ਇਸ ਲਈ ਅਹਿਮ ਹੈ ਕਿਉਂਕਿ ਸੁਰੱਖਿਆ ਚੂਕ ਤੋਂ ਬਾਅਦ ਪ੍ਰਧਾਨ ਮੰਤਰੀ 5 ਜਨਵਰੀ ਨੂੰ ਬਗੈਰ ਰੈਲੀ ਨੂੰ ਸੰਬੋਧਨ ਕੀਤੇ ਵਾਪਸ ਪਰਤ ਗਏ ਸੀ।

Show More

Related Articles

Leave a Reply

Your email address will not be published. Required fields are marked *

Close