International

ਅਮਰੀਕੀ ਏਜੰਸੀ ਐਫ ਬੀ ਆਈ ਦੇ ਦਫਤਰ ਦੇ ਗੇਟ ਵਿੱਚ ਕਾਰ  ਮਾਰਨ ਵਾਲੇ ਵਿਅਕਤੀ ਦੀ ਹੋਈ ਪਛਾਣ, ਮਾਮਲਾ ਦਰਜ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)  ਅਮਰੀਕੀ ਜਾਂਚ ਏਜੰਸੀ ਐਫ ਬੀ ਆਈ ਦੇ ਐਟਲਾਂਟਾ ਫੀਲਡ ਦਫਤਰ ਦੇ ਗੇਟ ਵਿਚ ਕਾਰ ਮਾਰ ਕੇ ਅੰਦਰ ਜਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਸ਼ੱਕੀ ਦੋਸ਼ੀ ਦੀ ਪਛਾਣ ਏਰਵਿਨ ਲੀ ਬੋਲਿੰਗ ਵਜੋਂ ਹੋਈ ਹੈ। ਉਸ ਦੀ ਪਛਾਣ ਉਸ ਕੋਲੋਂ ਮਿਲੇ ਪਾਸਪੋਰਟ ਤੋਂ ਹੋਈ ਹੈ। ਡੇਕਾਲਬ ਕਾਊਂਟੀ ਪੁਲਿਸ ਦੇ ਬੁਲਾਰੇ ਅਫਸਰ ਈਲਿਸ ਵੈਲਸ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਬੋਲਿੰਗ ਨੂੰ ਬਕਾਇਦਾ ਗ੍ਰਿਫਤਾਰ ਕਰਕੇ ਉਸ ਵਿਰੁੱਧ ਸਰਕਾਰੀ ਜਾਇਦਾਦ ਵਿੱਚ ਦਖਲਅੰਦਾਜੀ ਕਰਨ  ਦੇ ਦੋਸ਼ ਲਾਏ ਗਏ ਹਨ। ਉਸ ਵਿਰੁੱਧ ਸੰਘੀ ਅਦਾਲਤ ਵਿਚ ਵੀ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਲਾਏ ਗਏ ਹਨ।  ਲਾਅ  ਇਨਫੋਰਸਮੈਂਟ ਸੂਤਰਾਂ  ਅਨੁਸਾਰ ਸ਼ੱਕੀ ਦੱਖਣੀ ਕੈਰੋਲੀਨਾ ਦਾ ਵਸਨੀਕ ਹੈ ਤੇ ਉਹ ਸਾਬਕਾ ਸੈਨਿਕ ਹੈ। ਅਦਾਲਤੀ ਦਸਤਾਵੇਜਾਂ ਅਨੁਸਾਰ ਗ੍ਰਿਫਤਾਰੀ ਸਮੇ ਉਸ ਨੇ ਵਿਰੋਧ ਕੀਤਾ ਤੇ ਆਦੇਸ਼ ਦੀ ਪਾਲਣਾ ਨਹੀਂ ਕੀਤੀ ਪਰੰਤੂ ਆਖਰਕਾਰ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ।

Show More

Related Articles

Leave a Reply

Your email address will not be published. Required fields are marked *

Close