International

ਭਾਈ ਗੋਬਿੰਦ ਸਿੰਘ ਲੌਗੋਵਾਲ ਨੇ ਇਡੋ -ਅਮੈਰੀਕਨ ਗਰੁਪ ਨਾਲ ਕੀਤੀ ਮੁਲਾਕਾਤ, ਡਾ ਸਰੋਆ , ਰਮੇਸ਼ ਸਿੰਘ ਕਰਾਚੀ ਵੀ ਹੋਏ ਸ਼ਾਮਲ

ਗਿਆਨੀ ਰਘਵੀਰ ਸਿੰਘ ਦੇ ਅਕਾਲ ਤਖ਼ਤ ਦੇ ਜਥੇਦਾਰ ਵਜੌ ਨਿਯੁਕਤੀ ਦਾ ਕੀਤਾ ਸਵਾਗਤ
ਸੈਕਰਾਮੈਟੋ, (ਹੁਸਨ ਲੜੋਆ ਬੰਗਾ) ਸ਼੍ਰੋਮਣੀ ਗੁਰਦੁਆਰਾ ਪ੍ਰਬਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਵਲ਼ੌ ਸਿਖ ਇਡੋ-ਅਮੈਰੀਕਨ ਗਰੁੱਪ ਨਾਾਲ ਮੁਲਾਕਤ ਕੀਤੀ। ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਹੀਦਾਂ ਦੇ ਖੂਨ ਨਾਲ ਸਿੰਜੀ ਹੋਈ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਹੈ ਇਸ ਦੇ ਸ਼ਾਨਮਤੇ ਇਤਿਹਾਸ ਅਤੇ ਹੋਂਦ ਨੂੰ ਢਾਹ ਨਹੀ ਲੱਗਣੀ ਚਾਹੀਦੀ ਉਹਨਾਂ ਸੰਸਥਾ ਦੀਆਂ ਪ੍ਰਾਪਤੀਆਂ ਦੱਸਦਿਆਂ ਕਿਹਾ ਕਿ ਸਾਨੂੰ ਸੰਸਥਾ ਦੀ ਮਜ਼ਬੂਤੀ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਹਨਾਂ ਭਰੋਸਾ ਦੁਆਇਆ ਕਿ ਕਮੇਟੀ ਵਲੌ ਅਮਰੀਕਨ ਸਿੱਖਾਂ ਦੀ ਸਲਾਹ ਅਤੇ ਸਹਿਯੋਗ ਲੈ ਕੇ ਕਾਰਜ ਕਰੇਗੀ। ਉਹਨਾਂ ਗਿਆਨੀ ਰਘਵੀਰ ਸਿੰਘ ਦੇ ਅਕਾਲ ਤਖ਼ਤ ਦੇ ਜਥੇਦਾਰ ਵਜੌ ਨਿਯੁਕਤੀ ਨੂੰ ਵੀ ਸ਼ਲਾਘਾਯੋਗ ਕਦਮ ਦੱਸਦਿਆਂ ਸਵਾਗਤ ਕੀਤਾ।ਮੀਟਿਗ ਨੂ ਡਾ ਪਰਮਜੀਤ ਸਿੰਘ ਸਰੌਆ ਅਤੇ ਰਮੇਸ਼ ਸਿੰਘ ਖਾਲਸਾ ਕਰਾਚੀ ਨੇ ਵੀ ਸੰਬੋਧਨ ਕੀਤਾ। ਨਰਿੰਦਰਪਾਲ ਸਿੰਘ ਹੁੰਦਲ ਨੇ ਸਵਾਗਤ ਕਰਦਿਆਂ ਭਰੋਸਾ ਦਿੱਤਾ ਕਿ ਅਮਰੀਕਾ ਦੀਆਂ ਸੰਗਤਾਂ ਪੂਰਨ ਸਹਿਯੋਗ ਦੇਣ ਲਈ ਵਚਨਬੱਧ ਹੈ । ਮੀਟਿਗ ਵਿਚ ਪੋਫੈਸਰ ਮੁਖ਼ਤਿਆਰ ਸਿੰਘ ਗਿੱਲ,ਮਨਜੀਤ ਸਿੰਘ ਸੈਣੀ,ਜਾਨੋਾਲ ਸਿਘ ਭਿੰਡਰ , ਦਵਿੰਦਰ ਸਿੰਘ ਢਿਲੋ ,ਸੋਹਣ ਸਿੰਘ ਧੂਰੀ , ਗੁਦਿਆਲ ਸਿੰਘ ਪਡਾ ,ਹਰਬੰਸ ਸਿੰਘ , ਲਖਤਾਰ ਸਿੰਘ ਪਡਾ ,ਰਘਬੀਰ ਸਿੰਘ ਚੌਧਰੀ ,ਸੰਤੋਖ ਸਿੰਘ ,ਗੁਰਦੇਵ ਸਿੰਘ ਢਿਲੋ ਹਾਜ਼ਰ ਸਨ

Show More

Related Articles

Leave a Reply

Your email address will not be published. Required fields are marked *

Close