International

ਕੈਨੇਡਾ : ਉੱਘੇ ਕੰਜ਼ਰਵੇਟਿਵ ਪੀਟਰ ਮੈਕੇਅ ਵੱਲੋਂ ਕੰਜ਼ਰਵੇਟਿਵ ਪਾਰਟੀ ਦੀ ਲੀਡਰਸਿ਼ਪ ਦੌੜ ਵਿੱਚ ਹਿੱਸਾ ਲੈਣ ਦਾ ਫੈਸਲਾ

ਓਟਵਾ, ਉੱਘੇ ਕੰਜ਼ਰਵੇਟਿਵ ਪੀਟਰ ਮੈਕੇਅ ਵੱਲੋਂ ਆਖਿਰਕਾਰ ਕੰਜ਼ਰਵੇਟਿਵ ਪਾਰਟੀ ਦੀ ਲੀਡਰਸਿ਼ਪ ਦੌੜ ਵਿੱਚ ਹਿੱਸਾ ਲੈਣ ਦਾ ਫੈਸਲਾ ਕੀਤਾ ਗਿਆ ਹੈ।
ਬੱੁਧਵਾਰ ਦੁਪਹਿਰ ਨੂੰ ਮੈਕੇਅ ਨੇ ਟਵਿੱਟਰ ਉੱਤੇ ਇਸ ਸਬੰਧੀ ਐਲਾਨ ਕੀਤਾ। ਉਨ੍ਹਾਂ ਦੋਵਾਂ ਸਰਕਾਰੀ ਭਾਸ਼ਾਵਾਂ ਵਿੱਚ ਇਸ ਸਬੰਧੀ ਐਲਾਨ ਕੀਤਾ। ਅਗਲੇ ਹਫਤੇ ਨੋਵਾ ਸਕੋਸ਼ੀਆ ਵਿੱਚ ਉਨ੍ਹਾਂ ਵੱਲੋਂ ਰਸਮੀ ਤੌਰ ਉੱਤੇ ਲੀਡਰਸਿ਼ਪ ਦੌੜ ਵਿੱਚ ਹਿੱਸਾ ਲੈਣ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਕੈਂਪੇਨ ਲਈ ਮੈਕੇਅ ਦੇ ਕਮਿਊਨਿਕੇਸ਼ਨਜ਼ ਨੂੰ ਸਾਂਭਣ ਵਾਲੇ ਮਾਈਕਲ ਡਾਇਮੰਡ ਨੇ ਆਖਿਆ ਕਿ ਬਹੁਤ ਸਾਰੇ ਲੋਕ ਮੈਕੇਅ ਦੇ ਇਸ ਗੱਲ ਦੀ ਪੁਸ਼ਟੀ ਕਰਨ ਨਾਲ ਹੀ ਖੁਸ਼ ਹੋ ਗਏ ਹਨ। ਡਾਇਮੰਡ ਨੇ ਆਖਿਆ ਕਿ ਬਹੁਤ ਸਾਰੇ ਲੋਕ ਹੁਣ ਸਹੀ ਦਿਸ਼ਾ ਵੱਲ ਵਧਣ ਲਈ ਤਿਆਰ ਹਨ।
ਇਸ ਤੋਂ ਪਹਿਲਾਂ ਡਾਇਮੰਡ ਨੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਲੀਡਰਸਿ਼ਪ ਦੌੜ ਉੱਤੇ ਕੰਮ ਕੀਤਾ ਸੀ ਤੇ ਫੋਰਡ ਨੂੰ ਪ੍ਰੋਵਿੰਸ਼ੀਅਲ ਚੋਣਾਂ ਜਿੱਤਣ ਵਿੱਚ ਮਦਦ ਕੀਤੀ ਸੀ। ਸਾਬਕਾ ਕੰਜ਼ਰਵੇਟਿਵ ਐਮਪੀ ਐਲੈਕਸ ਨਟਲ ਮੈਕੇਅ ਦੇ ਕੈਂਪੇਨ ਮੈਨੇਜਰ ਹੋਣਗੇ। ਨਟਲ ਵੀ ਪਹਿਲੀ ਵਾਰੀ ਕਿਸੇ ਦੀ ਲੀਡਰਸਿ਼ਪ ਦੌੜ ਵਿੱਚ ਮਦਦ ਨਹੀਂ ਕਰਨ ਜਾ ਰਹੇ, ਇਸ ਤੋਂ ਪਹਿਲਾਂ ਉਹ ਸਾਬਕਾ ਐਮਪੀ ਮੈਕਸਿਮ ਬਰਨੀਅਰ ਨਾਲ ਉਦੋਂ ਕੰਮ ਕਰ ਚੱੁਕੇ ਹਨ ਜਦੋਂ 2017 ਵਿੱਚ ਬਰਨੀਅਰ ਕੰਜ਼ਰਵੇਟਿਵ ਆਗੂ ਬਣਨ ਲਈ ਲੀਡਰਸਿ਼ਪ ਦੀ ਦੌੜ ਵਿੱਚ ਹਿੱਸਾ ਲੈਣ ਲਈ ਨਿੱਤਰੇ ਸਨ।
ਇਨ੍ਹਾਂ ਤੋਂ ਇਲਾਵਾ ਬਰਨੀਅਰ ਦੀ ਲੀਡਰਸਿ਼ਪ ਦੌੜ ਲਈ ਪ੍ਰਬੰਧ ਕਰਨ ਵਾਲੀ ਐਮਰੀਜ਼ ਗ੍ਰੈਫੇ ਵੀ ਮੈਕੇਅ ਦੀ ਕੈਂਪੇਨ ਵਿੱਚ ਮਦਦ ਕਰੇਗੀ। ਜਿਸ ਫਰਮ, ਰੂਬੀਕੌਨ ਸਟਰੈਟੇਜੀ, ਲਈ ਗ੍ਰੈਫੇ ਕੰਮ ਕਰਦੀ ਹੈ, ਨੂੰ ਮੈਕੇਅ ਲਈ ਕੰਮ ਕਰਨ ਵਾਸਤੇ ਚੁਣਿਆ ਗਿਆ ਹੈ-ਹਾਲਾਂਕਿ ਇਸ ਦੇ ਬਾਨੀ ਕੋਰੀ ਟੈਨੇਕੇ ਇਸ ਕੈਂਪੇਨ ਵਿੱਚ ਹਿੱਸਾ ਨਹੀਂ ਲੈਣਗੇ।

Show More

Related Articles

Leave a Reply

Your email address will not be published. Required fields are marked *

Close