ArticlesPunjab

ਅਸੀਂ ਮਾਨਵ ਜਾਤੀ ਦੇ ਇਤਿਹਾਸ ਦੇ ਖ਼ੁਸ਼ਹਾਲ ਯੁੱਗ ਵਿਚ ਰਹਿ ਰਹੇ ਹਾਂ

ਮਾਨਵ ਜਾਤੀ ਨੂੰ ਹੋਂਦ ਵਿਚ ਆਇਆਂ ਲਗਭਗ 7000 ਸਾਲ ਹੋ ਗਏ ਹਨ। ਸਾਡੇ ਪੁਰਵਜ ਸਿਫਰ
ਤੋਂ ਸ਼ੁਰੂ ਕਰਕੇ ਵਿਕਾਸ ਦੀ ਚੋਟੀ ਉੱਤੇ ਪਹੁੰਚ ਗਏ। ਇਹ ਸਾਡੇ ਪੁਰਵਜ ਦੇ ਘੋਲ ਦਾ
ਸਿੱਟਾ ਹੈ।
ਅੱਜ ਦਾ ਯੁਗ ਇਹ ਸਾਰੇ ਸਫ਼ਰ ਦਾ ਖ਼ੁਸ਼ਹਾਲ ਯੁਗ ਹੈ। ਚਾਹੇ ਅਜੇ ਵੀ ਵਾਧੂ ਵਸੋਂ,
ਪਰਦੂਸ਼ਣ, ਰਿਸ਼ਵਤਖੋਰੀ, ਧਾਰਮਿਕ ਕੱਟੜਤਾ ਆਦਿ ਕਈ ਘਾਟਾ ਹਨ ਪਰ ਕੁਝ ਮਿਲਾ ਕੇ ਇਹ
ਸੁਨਿਹਰੀ ਸਮਾਂ ਹੈ।
ਇਸ ਧਾਰਨਾ ਦੇ ਪੱਖ ਵਿਚ ਹੇਠ ਲਿਖੇ ਕਾਰਨ ਹਨ ਜਿਵੇਂ :-
1.ਨਵੀਂ ਪੀੜੀ ਜ਼ਿਆਦਾ ਬੁੱਧੀਮਾਨ ਹੁੰਦੀ ਹੈ :-
ਇਸ ਯੁੱਗ ਵਿਚ ਪਹੁੰਚਣ ਲਈ ਸੈਂਕੜੇ ਪੀੜੀਆਂ ਲੰਘ ਚੁੱਕੀਆਂ ਹਨ। ਹਰ ਨਵੀਂ ਪੀੜੀ
ਪਿਛਲੀ ਪੀੜੀ ਤੋਂ ਜ਼ਿਆਦਾ ਸਿਆਣੀ ਹੁੰਦੀ ਹੈ। ਮਨੋਵਿਗਿਆਨੀਆਂ ਨੇ ਇਸ ਖੇਤਰ ਵਿਚ ਕਈ
ਖੋਜਾਂ ਕੀਤੀਆਂ। ਸਿਆਣਪ ਮਾਪਣ ਲਈ ਆਈ-ਕਿਓ ਮਾਪਿਆ ਜਾਂਦਾ ਹੈ। ਰਿਹਾਜ ਕਾਲਜ ਲੰਡਨ ਨੇ
ਲੱਖ ਵਿਅਕਤੀ 48 ਮੁਲਕਾਂ, 64 ਸਾਲ ਦੇ ਸਮੇਂ ਵਿਚ ਪਾਇਆ ਕਿ 1954 ਤੋਂ ਹੁਣ ਤੱਕ
ਆਈ-ਕਿਓ 20 ਵਧ ਚੁੱਕਾ ਹੈ। ਇਸੇ ਲਈ 2020 ਵਿਚ ਸੀ.ਬੀ.ਐਸ.ਸੀ ਦੇ ਮੈਟਿ੍ਰਕ ਦੇ
ਇਮਤਿਹਾਨ ਵਿਚ 4 ਵਿਦਿਆਰਥੀਆਂ ਨੇ 500 ਅੰਕਾਂ ਵਿੱਚੋਂ 499 ਅੰਕ ਪ੍ਰਾਪਤ ਕੀਤੇ ਜੋ ਕਿ
ਪਹਿਲਾਂ ਅਸੰਭਵ ਸਨ।
2. ਵਧਦੀ ਉਮਰ :-
ਵਿਸ਼ਵ ਦੀ ਔਸਤ ਉਮਰ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। 1900 ਵਿਚ ਭਾਰਤ ਵਿਚ ਔਸਤ
ਉਮਰ 23 ਸਾਲ ਸੀ। 1950 ਵਿਚ ਇਹ 32 ਹੋ ਗਈ ਅਤੇ 2000 ਵਿਚ 69 ਸਾਲ ਹੋ ਗਈ। ਵਿਸ਼ਵ
ਵਿਚ 100 ਸਾਲਾਂ ਤੋਂ ਵਧ ਉਮਰ ਦੇ ਵਿਅਕਤੀਆਂ ਦਾ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ
ਹੈ।
3. ਗਰੀਬੀ ਵਿਚ ਕਮੀ : –
ਵਿਸ਼ਵ ਵਿਚ ਗਰੀਬਬਾਦ ਗਿਣਤੀ ਲਗਾਤਾਰ ਘਟ ਰਹੀ ਹੈ। 1800 ਵਿਚ ਯੂ.ਕੇ., ਯੂ.ਐਸ.ਏ
ਅਤੇ ਕੈਨੇਡਾ ਆਦਿ ਮੁਲਕ ਵਿਚ 60 ਪ੍ਰਤੀਸ਼ਤ ਵਸੋਂ ਗਰੀਬ ਸੀ, ਜੋ ਹੁਣ 0 ਤੋਂ 5
ਪ੍ਰਤੀਸ਼ਤ ਰਹਿ ਗਈ ਹੈ।
4. ਸ਼ਾਂਤੀ :-
ਪੁਰਾਣੇ ਸਮਿਆਂ ਵਿਚ ਤਾਨਾਸ਼ਾਹ ਜਿਵੇਂ ਹਿਟਲਰ, ਸਿਕੰਦਰ, ਚੰਗੇਜ ਖਾਂ, ਨਾਦਰ ਸ਼ਾਹ ਆਦਿ
ਲੁੱਟ ਘਸੁੱਟ ਅਤੇ ਦੂਜੇ ਮੁਲਕਾਂ ਉੱਤੇ ਹਮਲੇ ਕਰਦੇ ਰਹਿੰਦੇ ਸਨ, ਜੋ ਹੁਣ ਨਹੀਂ ਹੈ।
5. ਜੁਰਮਾਂ ਵਿਚ ਕਮੀ :-
ਯੂ.ਐਸ.ਏ. ਵਿਚ 1990 ਵਿਚ ਲਗਭਗ 20000 ਖੂਨ ਹੋਣੇ ਜੋ ਕਿ 2000 ਵਿਚ 16 ਹਜ਼ਾਰ ਅਤੇ
2012 ਵਿਚ 13000 ਰਹਿ ਗਏ।

6. ਸਿਹਤ ਸਹੂਲਤਾਂ :-
ਸਿਹਤ ਸਹੂਲਤਾਂ ਵਿਚ ਬਹੁਤ ਵੱਡੀ ਤਰੱਕੀ ਹੋਈ ਹੈ। ਡਾਕਟਰ, ਹਸਪਤਾਲਾਂ ਦੀ ਗਿਣਤੀ ਵਧ
ਰਹੀ ਹੈ। ਕਈ ਬਿਮਾਰੀਆਂ ਜਿਵੇਂ ਚਿਕਨ ਪਾਕਸ, ਪੋਲੀਓ,ਚੇਚਕ ਖਤਮ ਹੋ ਰਹੀਆਂ ਹਨ।
7. ਅੰਗਦਾਨ :-
ਸਰੀਰ ਦੇ ਅੱਧੇ ਅੰਗਾਂ ਨੂੰ ਕੱਢ ਕੇ ਨਵਾਂ ਅੰਗ ਲਾਇਆ ਜਾ ਸਕਦਾ ਹੈ। ਇਕ ਮਿ੍ਰਤਕ
ਸਰੀਰ 8 ਲੋਕਾਂ ਦੀ ਜਾਨ ਬਚਾ ਸਕਦਾ ਹੈ ਅਤੇ 70 ਦੇ ਲਗਭਗ ਰੋਗੀਆਂ ਦੇ ਲਈ ਲਾਹੇਵੰਦ ਹੋ
ਸਕਦਾ ਹੈ।
8. ਭੇਦ ਭਾਵ :-
ਹੁਣ ਰੰਗ, �ਿਗ, ਬੋਲੀ, ਪਹਿਰਾਵਾ, ਉਮਰ, ਜਾਤੀ ਆਦਿ ਉੱਤੇ ਅਧਾਰਿਤ ਭੇਦ-ਭਾਵ ਖ਼ਤਮ ਹੋ
ਰਿਹਾ ਹੈ, ਹੁਣ ਭਿੰਨਤਾ ਨੂੰ ਤਾਕਤ ਸਮਝਿਆ ਜਾਂਦਾ ਹੈ।
9. ਖੇਡਾਂ :-
ਖੇਡਾਂ ਦੇ ਖੇਤਰ ਵਿਚ ਨਵੇਂ-ਨਵੇਂ ਰਿਕਾਰਡ ਬਣ ਰਹੇ ਹਨ। ਦੌੜਾਂ ਵਿਚ ਕੁਝ ਰਿਕਾਰਡ
2020 ਵਿਚ ਬਣੇ ਹਨ। ਵੱਡੇ-ਵੱਡੇ ਟੂਰਨਾਮੈਂਟ ਜਿਵੇਂ ਓਲੰਪੀਕਸ, ਏਸ਼ੀਅਨ ਖੇਡਾਂ, ਕਾਮਨ
ਵੈਲਥ ਖੇਡਾਂ ਲਗਾਤਾਰ ਹੋ ਰਹੇ ਹਨ।
10. ਅਸਲ ਖ੍ਰੀਦਦਾਰੀ :-
ਖ਼੍ਰੀਦਦਾਰੀ ਆਨਲਾਈਨ ਕੀਤੀ ਜਾ ਸਕਦੀ ਹੈ। ਘਰ ਬੈਠੇ ਹੀ ਹੁਕਮ ਦਿੱਤਾ ਜਾ ਸਕਦਾ ਹੈ।
11. ਟੈਕਨੋਲਾਜੀ :-
ਟੀ.ਵੀ., ਸਮਾਰਟ ਫੋਨ, ਰੋਬੋਟਸ, ਡਰੋਨ, ਵੀਡੀਓ ਕਾਨਫਰੰਸਿੰਗ, ਸਮਾਰਟ ਵਾਚਸ ਆਦਿ
ਕ੍ਰਾਂਤੀਕਾਰੀ ਖੋਜਾਂ ਹਨ।
12. ਲੇਟ ਵਰਕ :-
ਫੇਸ ਬੁੱਕ, ਆਨਲਾਈਨ ਦੀਆਂ ਕਾਢਾਂ ਤੁਸੀਂ ਕਿਸੇ ਥਾਂ ਤੋਂ ਦੂਜੀ ਥਾਂ ਉੱਤੇ ਗੱਲਬਾਤ ਕਰ ਸਕਦੇ ਹੋ।
13. ਸਸਤੀਆਂ ਚੀਜ਼ਾਂ :-
ਪਿਛਲੇ ਸਮੇਂ ਦੇ ਮੁਕਾਬਲੇ ਵਿਚ ਚੀਜਾਂ ਦੀਆਂ ਕੀਮਤਾਂ ਘਟ ਰਹੀਆਂ ਹਨ। ਕਾਰਾਂ,
ਟੀ.ਵੀ., ਕੰਪਿਊਟਰ, ਕੱਪੜੇ, ਬਿਜਲੀ ਦੇ ਸਮਾਨ ਦੀਆਂ ਕੀਮਤਾਂ ਵਿਚ ਕਾਫ਼ੀ ਕਮੀ ਹੋਈ ਹੈ।
14. ਚੋਣ ਕਰਨੀ ਆਸਾਨ : ਕਿਸੇ ਵੀ ਚੀਜ਼ ਦੀ ਖ੍ਰੀਦਦਾਰੀ ਕਰਨੀ ਹੋਵੇ ਤਾਂ ਚੀਜ਼ ਦੇ ਕਈ
ਬਦਲ ਮਾਰਕੀਟ ਵਿਚ ਹੁੰਦੇ ਹਨ ਜਿਵੇਂ ਭੋਜਨ, ਕੱਪੜੇ, ਜੁੱਤੇ, ਕਰਾਕਰੀ ਆਦਿ।
15. ਵਿਸ਼ਵ ਵਿਚ ਸਫ਼ਰ :- ਇਕ ਦੇਸ ਤੋਂ ਦੂਜੇ ਦੇਸ਼ ਜਾਣਾ ਬਹੁਤ ਅਸਾਨ ਬਣ ਗਿਆ ਹੈ।
16. ਨਵਾਂ ਕੰਮ ਸ਼ੁਰੂ ਕਰਨਾ :- ਕੋਈ ਨਵੇਂ ਕੰਮ ਸ਼ੁਰੂ ਕਰਨ ਲਈ ਕਈ ਤਰਾਂ ਦੇ ਲੋਨ,
ਸੁਵਿਧਾਵਾਂ ਮੌਜੂਦ ਹਨ। ਕੰਮ ਅਸਾਨੀ ਨਾਲ ਹੋ ਜਾਂਦੇ ਹਨ। ਇਕ ਲੱਖ ਰੁਪੈ ਨਾਲ ਵੀ ਵੱਡਾ
ਕੰਮ ਸ਼ੁਰੂ ਕੀਤਾ ਜਾ ਸਕਦਾ ਹੈ।
17. ਲੋਕਤੰਤਰ :- ਪੁਰਾਣੇ ਸਮਿਆਂ ਵਿਸ਼ਵ ਦੇ ਬਹੁਤ ਮੁਲਕਾਂ ਵਿਚ ਤਾਨਾਸ਼ਾਹ ਰਾਜ ਕਰਦੇ
ਸਨ ਪਰੰਤੂ ਹੁਣ ਲੋਕਤੰਤਰ ਸਿਸਟਮ ਭਾਰੂ ਹੋ ਰਿਹਾ ਹੈ। ਲੋਕ ਆਪਣੇ ਹੁਕਮਰਾਨ ਆਪ ਚੁਣਦੇ
ਹਨ। ਵਿਸ਼ਵ ਵਿਚ 1900 ਵਿਚ 11, 1920 ਵਿਚ 20, 1974 ਵਿਚ 30 ਅਤੇ 1992 ਵਿਚ 123
ਮੁਲਕ ਅੰਦਰ ਲੋਕਤੰਦਰ ਰਾਜ ਹੈ।
18. ਅਨਾਜ ਦਾ ਭੰਡਾਰ :- ਪੁਰਾਣਿਆਂ ਸਮਿਆਂ ਵਿਚ ਸੋਕਾ ਪੈ ਜਾਂਦਾ ਸੀ। ਸਿੰਜਾਈ ਦਾ
ਬਹੁਤਾ ਪ੍ਰਬੰਧ ਨਹੀਂ, ਖੇਤੀਬਾੜੀ ਕਰਨੀ ਔਖੀ ਆਦਿ ਅੰਨ ਦੀ ਪੈਦਾਵਾਰ ਘਟ ਹੀ ਹੁੰਦੀ
ਸੀ। ਅਨਾਜ ਦੀ ਕਮੀ ਹੀ ਰਹਿੰਦੀ ਸੀ। 2017 ਵਿਚ 811 ਮਿਲੀਅਨ ਭੁੱਖੇ ਪੇਟ ਸੌਂਦੇ ਸਨ,
ਜਦੋਂ ਉਹ ਘਟ ਕੇ 690 ਮਿਲੀਅਨ 2020 ਰਹਿ ਗਏ। ਕੁਲ ਅਨਾਜ ਦੀ ਪੈਦਾਵਰ 1965 ਤੋਂ 2003
ਤਕ 47 ਪ੍ਰਤੀਸ਼ਤ ਵਾਧਾ ਹੋਇਆ ਹੈ।
19. ਪਿਛਲੇ ਸਮੇਂ ਉੱਤੇ ਝਾਤ :- ਪੁਰਾਣੇ ਜਮਾਨੇ ਦੀ ਫ਼ਿਲਮ, ਗਾਣੇ, ਪੁਰਾਤਨ ਗ੍ਰੰਥ
ਆਦਿ ਗੁੱਗਲ ਅਤੇ ਯੂ-ਟਿਯੂਬ ਉੱਤੇ ਵੇਖੇ ਜਾ ਸਕਦੇ ਹਨ।
20. ਇਨਾਂ ਤੋਂ ਬਿਨਾਂ ਜੀਵਨ ਪੱਧਰ ਵਿਚ ਸੁਧਾਰ, ਨਵਜੰਮੇ ਬੱਚਿਆਂ ਦੀ ਮੌਤ ਦਰ ਘਟ,
ਛੋਟੀ ਉਮਰ ਦੇ ਵਿਆਹ ਘੱਟ ਆਦਿ ਵਿਚ ਕਾਫ਼ੀ ਪ੍ਰਗਤੀ ਹੋਈ ਹੈ।

ਸ. ਮਹਿੰਦਰ ਸਿੰਘ ਵਾਲੀਆ
ਜ਼ਿਲਾ ਸਿੱਖਿਆ ਅਫ਼ਸਰ (ਸੇਵਾ ਮੁਕਤ)
ਬਰਮਿੰਗਟਨ (ਕੈਨੇਡਾ) 647-856-4280

Show More

Related Articles

Leave a Reply

Your email address will not be published. Required fields are marked *

Close