International

ਕੋਵਿਡ ਦੌਰਾਨ ਏਸ਼ੀਅਨ ਵਿਦਿਆਰਥੀ ‘ਤੇ ਹਮਲਾ ਕਰਨ ਦੇ ਮਾਮਲੇ ਵਿਚ ਇਕ ਅਮਰੀਕੀ ਵਿਅਕਤੀ ਨੇ ਆਪਣਾ ਨਫਰਤੀ ਗੁਨਾਹ ਕਬੂਲਿਆ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) ਇਕ ਅਦਾਲਤ ਵਿਚ ਸੁਣਵਾਈ ਦੌਰਾਨ ਅਮਰੀਕਾ ਦੇ ਉਹੀਓ ਰਾਜ ਦੇ ਇਕ ਵਿਅਕਤੀ ਨੇ ਆਪਣਾ ਨਫਰਤੀ ਅਪਰਾਧ ਮੰਨ ਲਿਆ ਹੈ। ਡੈਰਨ ਜੌਹਨਸਨ (27) ਨੇ ਮੰਨਿਆ ਕਿ 2021 ਵਿਚ ਉਸ ਨੇ ਇਕ ਏਸ਼ੀਅਨ ਅਮਰੀਕੀ ਕਾਲਜ ਵਿਦਿਆਰਥੀ ‘ਤੇ ਉਸ ਦੀ ਨਸਲ ਕਾਰਨ ਉਸ ਉਪਰ ਹਮਲਾ ਕੀਤਾ ਸੀ ਤੇ ਕਿਹਾ ਸੀ ਕਿ ਕੋਵਿਡ-19 ਲਈ ਉਹ ਜਿੰਮੇਵਾਰ ਹੈ। ਇਹ ਜਾਣਕਾਰੀ ਵਕੀਲਾਂ ਦੁਆਰਾ ਦਿੱਤੀ ਗਈ ਹੈ। ਓਹੀਓ ਦੇ ਦੱਖਣੀ ਜਿਲੇ ਦੇ ਯੂ ਐਸ ਅਟਾਰਨੀ ਦੇ ਦਫਤਰ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਇਹ ਹਮਲਾ ਯੁਨੀਵਰਸਿਟੀ ਆਫ ਸਿਨਸਿਨਾਟੀ ਵਿਚ ਹੋਇਆ ਸੀ ਤੇ ਇਸ ਮਾਮਲੇ ਵਿਚ ਦੋਸ਼ੀ ਨੂੰ 2 ਸਾਲ ਜੇਲ ਦੀ ਸਜਾ ਹੋ ਸਕਦੀ ਹੈ। ਯੂ ਐਸ ਅਟਾਰਨੀ ਕੀਨਥ ਐਲ ਪਾਰਕਰ ਨੇ ਕਿਹਾ ਹੈ ਕਿ ਅਮਰੀਕੀ ਸਮਾਜ ਵਿਚ ਨਫਰਤੀ ਅਪਰਾਧ ਲਈ ਕੋਈ ਥਾਂ ਨਹੀਂ ਹੈ ਤੇ ਅਜਿਹੇ ਮਾਮਲਿਆਂ ਵਿਚ ਸੰਘੀ ਲਾਅ ਇਨਫੋਰਸਮੈਂਟ ਅਧਿਕਾਰੀ ਸਖਤ ਕਾਰਵਾਈ ਲਈ ਦ੍ਰਿੜ ਹਨ।

Show More

Related Articles

Leave a Reply

Your email address will not be published. Required fields are marked *

Close