International

ਅਮਰੀਕਾ ਦੇ ਟੈਕਸਾਸ , ਓਕਲਾਹੋਮਾ ਤੇ ਡੇਲਾਵੇਰ ਰਾਜਾਂ ਵਿਚ ਲੱਗੀ ਭਿਆਨਕ ਅੱਗ ਵਿੱਚ ਲੱਖਾਂ ਏਕੜ ਜੰਗਲੀ ਰਕਬਾ ਸੜਿਆ

ਰਾਸ਼ਟਰਪਤੀ ਨੇ ਪ੍ਰਭਾਵਿਤ ਲੋਕਾਂ ਨੂੰ ਹਰ ਤਰਾਂ ਦੀ ਮੱਦਦ ਦਾ ਦਿੱਤਾ ਭਰੋਸਾ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਟੈਕਸਾਸ ,  ਓਕਲਾਹੋਮਾ ਤੇ ਡੇਲਾਵੇਰ ਰਾਜਾਂ ਦੇ ਜੰਗਲ ਨੂੰ ਲੱਗੀ ਭਿਆਨਕ ਅੱਗ ਅਜੇ ਤੱਕ ਕਾਬੂ ਹੇਠ ਨਹੀਂ ਆਈ ਤੇ ਇਹ ਹੋਰ ਖੇਤਰਾਂ ਵਿਚ ਫੈਲਦੀ ਜਾ ਰਹੀ ਹੈ। ਦੋ ਵਿਅਕਤੀ ਅੱਗ ਵਿਚ ਸੜ ਕੇ ਮਾਰੇ ਗਏ ਹਨ ਤੇ ਇਸ ਤੋਂ ਇਲਾਵਾ ਅਨੇਕਾਂ ਪਸ਼ੂ ਅੱਗ ਦੀ ਭੇਟ ਚੜ ਗਏ ਹਨ। ਘਰ ਤੇ ਰੁਜ਼ਗਾਰ ਦੇ ਸਾਧਨ ਤਬਾਹ ਹੋ ਗਏ ਹਨ। ਟੈਕਸਾਸ ਦੇ ਇਤਿਹਾਸ ਵਿਚ ਹੁਣ ਤੱਕ ਲੱਗੀ ਇਹ ਅੱਗ ਸਭ ਤੋਂ ਵਧ ਭਿਆਨਕ ਹੈ। ਟੈਕਸਾਸ ਦੇ ਪੈਨਹੈਂਡਲ ਖੇਤਰ ਵਿਚ ਅੱਗ ਨੇ ਭਾਰੀ ਤਬਾਹੀ ਮਚਾਈ ਹੈ। ਸਮੋਕਹਾਊਸ ਕਰੀਕ ਖੇਤਰ ਤੋਂ ਸ਼ੁਰੂ ਹੋਈ ਅੱਗ ਇਕੱਲੇ ਟੈਕਸਾਸ ਰਾਜ ਵਿਚ ਹੁਣ ਤੱਕ 10 ਲੱਖ ਏਕੜ ਜੰਗਲੀ ਰਕਬਾ ਸਾੜ ਚੁੱਕੀ ਹੈ। ਨਾਲ ਲੱਗਦੇ ਓਕਲਾਹੋਮਾ ਰਾਜ ਵਿਚ 31500 ਏਕੜ ਜੰਗਲ ਸੜ ਚੁੱਕਾ ਹੈ। ਇਹ ਜਾਣਕਾਰੀ ਜੰਗਲ ਨਾਲ ਸਬੰਧਤ ਵਿਭਾਗ ਨੇ  ਦਿੱਤੀ ਹੈ। ਖੇਤਰ ਵਿਚ ਤੇਜ ਹਵਾਵਾਂ ਚੱਲਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ ਜਿਸ ਕਾਰਨ ਅੱਗ ਹੋਰ ਫੈਲ ਸਕਦੀ ਹੈ। ਹੁਣ ਤੱਕ ਕੁਲ 2000 ਵਰਗ  ਮੀਲ ਖੇਤਰ ਸੜ ਚੁੱਕਾ ਹੈ ਤੇ ਤਕਰੀਬਨ ਏਨਾ ਹੀ ਰਕਬਾ ਡੇਲਾਵੇਰ ਰਾਜ ਵਿਚ ਅੱਗ ਦੀ ਭੇਟ ਚੜ ਗਿਆ ਹੈ। ਰਾਸ਼ਟਰਪਤੀ ਜੋ ਬਾਈਡਨ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਅੱਗ ਤੋਂ ਪ੍ਰਭਾਵਤ ਲੋਕਾਂ ਨੂੰ ਹਰ ਸੰਭਵ ਮੱਦਦ ਦਿੱਤੀ ਜਾਵੇਗੀ। ਰਾਸ਼ਟਰਪਤੀ ਨੇ ਉਨਾਂ ਲੋਕਾਂ ਨੂੰ ਵੀ ਅੱਖਾਂ ਖੋਲਣ ਲਈ ਕਿਹਾ ਹੈ ਜੋ ਵਿਸ਼ਵ ਭਰ ਵਿਚ ਬਦਲ ਰਹੇ ਵਾਤਾਵਰਣ ਵਿੱਚ ਵਿਸ਼ਵਾਸ਼ ਨਹੀਂ ਰਖਦੇ।

Show More

Related Articles

Leave a Reply

Your email address will not be published. Required fields are marked *

Close