National

ਸਿੱਖ ਫੌਜੀਆਂ ਨੂੰ ਬੈਲੇਸਿਟਕ ਹੈਲਮੇਟ ਪਾਉਣ ਹੋਵੇਗਾ ਲਾਜ਼ਮੀ

ਮੰਤਰੀ ਭੱਟ ਨੇ ਕਿਹਾ ਕਿ ਅੱਜ ਦੇ ਯੁੱਗ ‘ਚ ਸੈਨਿਕਾਂ ਨੂੰ ਜੰਗ ਦੌਰਾਨ ਆਉਣ ਵਾਲੇ ਸਾਰੇ ਨਵੇਂ ਖਤਰਿਆਂ ਤੋਂ ਬਚਣ ਦੀ ਲੋੜ ਹੈ। ਇਸ ਤਹਿਤ ਭਾਰਤੀ ਜਵਾਨਾਂ ਨੂੰ ਬੁਲੇਟ ਪਰੂਫ ਜੈਕਟਾਂ ਅਤੇ ਬੁਲੇਟ ਪਰੂਫ ਹੈਲਮੇਟ ਦਿੱਤੇ ਜਾ ਰਹੇ ਹਨ।

ਹੁਣ ਸਿੱਖ ਫੌਜੀਆਂ ਨੂੰ ਬੈਲੇਸਿਟਕ ਹੈਲਮੇਟ ਪਾਉਣ ਲਾਜ਼ਮੀ ਹੋਵੇਗਾ। ਇਸ ਸਬੰਧੀ ਕੇਂਦਰ ਸਰਕਾਰ ਵੱਲੋਂ ਪਾਰਲੀਮੈਂਟ ਵਿੱਚ ਜਵਾਬ ਦਿੱਤਾ ਗਿਆ। ਦੱਸ ਦਈਏ ਕਿ ਪਾਰਲੀਮੈਂਟ ਵਿੱਚ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਰੱਖਿਆ ਰਾਜ ਮੰਤਰੀ ਅਜੈ ਭੱਟ ਨੇ ਜਵਾਬ ਵਿੱਚ ਕਿਹਾ ਕਿ ਸਾਰੇ ਫੌਜੀਆਂ ਨੂੰ ਇਹ ਹੈਲਮੇਟ ਪਾਉਣਾ ਹੋਵੇਗਾ।

ਉਨ੍ਹਾਂ ਕਿਹਾ ਕਿ ਸੰਵੇਦਨਸ਼ੀਲ ਖੇਤਰ ਵਿੱਚ ਤੈਨਾਤ ਫਾਈਟਰ ਏਅਰਕ੍ਰਾਫਟ ਦੇ ਸਾਰੇ ਪਾਇਲਟਾਂ ਅਤੇ ਫੌਜੀਆਂ ਨੂੰ ਪੂਰਾ ਸੁਰੱਖਿਆ ਕਵਚ ਪਾਉਣਾ ਹੋਵੇਗਾ। ਪ੍ਰਨੀਤ ਕੌਰ ਨੇ ਸਵਾਲ ਪੁੱਛਿਆ ਸੀ ਕਿ ਕੀ ਕੇਂਦਰ ਸਰਕਾਰ ਸਿੱਖ ਫੌਜੀਆਂ ਲੈ ਬੈਲੇਸਿਟਕ ਹੈਲਮੇਟ ਪਾਉਣਾ ਲਾਜ਼ਮੀ ਕਰਨ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਅੱਤਵਾਦ ਦੇ ਖਿਲਾਫ ਲੜਾਈ ਵਿੱਚ ਆਪਣੀ ਧਾਰਮਿਕ ਪਹਿਚਾਣ ਨੂੰ ਕਾਇਮ ਰੱਖਦੇ ਹੋਏ ਸਿੱਖ ਸੈਨਿਕ ਕੱਪੜੇ ਦੇ ਪਟਕੇ ਦੇ ਉਪਰ ਬੁਲੇਟ ਪਰੂਫ ਹੇਲਮੇਟ ਪਹਿਨ ਰਹੇ ਹਨ। ਇਸ ਤੋਂ ਇਲਾਵਾ ਆਰਮਡ ਰੇਜੀਮੈਂਟ ਦਾ ਟੈਂਕ ਕ੍ਰੂ ਵੀ ਪੇਡਿਡ ਕਮਿਊਨੀਕੇਸ਼ਨ ਹੇਡ ਗੀਅਰ ਪਹਿਨਦੇ ਹਨ।

ਮੰਤਰੀ ਭੱਟ ਨੇ ਕਿਹਾ ਕਿ ਅੱਜ ਦੇ ਯੁੱਗ ‘ਚ ਸੈਨਿਕਾਂ ਨੂੰ ਜੰਗ ਦੌਰਾਨ ਆਉਣ ਵਾਲੇ ਸਾਰੇ ਨਵੇਂ ਖਤਰਿਆਂ ਤੋਂ ਬਚਣ ਦੀ ਲੋੜ ਹੈ। ਇਸ ਤਹਿਤ ਭਾਰਤੀ ਜਵਾਨਾਂ ਨੂੰ ਬੁਲੇਟ ਪਰੂਫ ਜੈਕਟਾਂ ਅਤੇ ਬੁਲੇਟ ਪਰੂਫ ਹੈਲਮੇਟ ਦਿੱਤੇ ਜਾ ਰਹੇ ਹਨ। ਫੌਜੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਉਨ੍ਹਾਂ ਦੀ ਸਰਕਾਰ ਦੀ ਵੱਡੀ ਤਰਜੀਹ ਹੈ।

ਜ਼ਿਕਰਯੋਗ ਹੈ ਕਿ 5 ਜਨਵਰੀ ਨੂੰ ਰੱਖਿਆ ਮੰਤਰਾਲੇ ਨੇ ਸਿੱਖ ਸੈਨਿਕਾਂ ਲਈ 12,730 ਬੈਲਿਸਟਿਕ ਹੈਲਮੇਟ ਖਰੀਦਣ ਲਈ ਟੈਂਡਰ ਕੱਢੇ ਸੀ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਕੇਂਦਰ ਦੇ ਇਸ ਕਦਮ ਦਾ ਵਿਰੋਧ ਕਰ ਰਹੀ ਹੈ।

Show More

Related Articles

Leave a Reply

Your email address will not be published. Required fields are marked *

Close