Punjab

ਠੇਕਾ ਮੁਲਾਜ਼ਮਾਂ ਦੀ ਫਾਈਲ ਬਾਰੇ ਮੁੱਖ ਮੰਤਰੀ ਚੰਨੀ ਤੇ ਗਵਰਨਰ ਦਾ ਵਿਵਾਦ ਵਧਿਆ

ਚੰਡੀਗੜ੍ਹ,-ਪੰਜਾਬ ਸਰਕਾਰ ਵੱਲੋਂ ਠੇਕੇ ਉੱਤੇ ਰੱਖੇ ਹੋਏ ਕਰਮਚਾਰੀਆਂ ਨੂੰ ਪੱਕਾ ਕਰਨ ਦੇ ਮਾਮਲੇ ਵਿੱਚ ਪੰਜਾਬ ਦੇ ਗਵਰਨਰਬਨਵਾਰੀ ਲਾਲ ਪੁਰੋਹਿਤ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵਿਵਾਦ ਵਧ ਗਿਆ ਹੈ। ਇਕ ਦਿਨ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਲਾਏ ਦੋਸ਼ਾਂ ਨੂੰ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ‘ਤੱਥਾਂ ਦੇ ਆਧਾਰ ਤੌਰ ਉੱਤੇ ਗਲਤ’ ਕਰਾਰ ਦਿੱਤਾ ਹੈ।
ਅੱਜ ਇੱਕ ਬਿਆਨ ਰਾਹੀਂ ਪੰਜਾਬ ਦੇਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਠੇਕੇ ਉੱਤੇਰੱਖੇ ਮੁਲਾਜ਼ਮਾਂਨੂੰ ਪੱਕੇ ਕਰਨ ਦੀ ਫਾਈਲ ਬਾਰੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂਦਿੱਤੀ ਜਾਣਕਾਰੀ ਗ਼ਲਤ ਹੈ।ਉਨ੍ਹਾ ਕਿਹਾ ਕਿ ਠੇਕਾ ਮੁਲਾਜ਼ਮਾਂਦੀਆਂ ਸੇਵਾਵਾਂ ਰੈਗੂਲਰ ਕਰਨ ਦੀ ਫਾਈਲ 6 ਸਵਾਲਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਭੇਜੀ ਗਈ ਸੀ, ਜਿਨ੍ਹਾਂ ਦਾ ਜਵਾਬ ਰਾਜ ਸਰਕਾਰ ਨੇ ਅਜੇ ਨਹੀਂ ਦਿੱਤਾ। ਇਹ ਫਾਈਲ 31 ਦਸੰਬਰ ਨੂੰ ਮੁੱਖ ਮੰਤਰੀ ਦਫ਼ਤਰ ਨੇ ਰਸਮੀ ਤੌਰ ਉੱਤੇ ਪ੍ਰਾਪਤ ਕੀਤੀ ਤੇ ਉਠਾਏ ਗਏ ਸਵਾਲਾਂ ਦਾ ਜਵਾਬ ਦੇਣਾ ਬਾਕੀ ਹੈ।ਗਵਰਨਰ ਨੇ ਕਿਹਾ ਕਿ ਇਕ ਵਾਰ ਜਵਾਬ ਆਉਣ ਪਿੱਛੋਂ ਗਵਰਨਰਸੈਕਟਰੀਏਟ ਵਿੱਚਇਸ ਦੀ ਫਿਰ ਜਾਂਚ ਹੋਵੇਗੀ।
ਵਰਨਣ ਯੋਗ ਹੈ ਕਿ ਠੇਕਾ ਮੁਲਾਜ਼ਮਾਂਦੀਆਂ ਸੇਵਾਵਾਂ ਰੈਗੂਲਰ ਕਰਨ ਵਾਲਾ ਬਿੱਲ ਬੀਤੀ 11 ਨਵੰਬਰ ਨੂੰ ਵਿਧਾਨ ਸਭਾਨੇ ਪਾਸ ਕੀਤਾ ਅਤੇ ਕਰੀਬ 20 ਦਿਨਾਂ ਬਾਅਦ ਇਹ ਫਾਈਲ 1 ਦਸੰਬਰ ਨੂੰ ਗਵਰਨਰ ਨੂੰ ਭੇਜੀ ਸੀ। ਦਸੰਬਰ ਵਿੱਚਗਵਰਨਰ ਰਾਜ ਦੇ ਵੱਖ-ਵੱਖ ਜ਼ਿਲਿਆਂ ਦੇ ਦੌਰੇ ਉੱਤੇ ਸਨਤੇ 21 ਦਸੰਬਰ ਨੂੰ ਦੌਰਾ ਮੁੱਕਣ ਪਿੱਛੋਂ 23 ਦਸੰਬਰ ਨੂੰ ਮੁੱਖ ਮੰਤਰੀ ਨੇ ਰਾਜ ਭਵਨਆ ਕੇ ਉਨ੍ਹਾਂ ਨਾਲ ਬੈਠਕ ਕੀਤੀ ਤਾਂ ਫਾਈਲ ਦਾ ਰਸਮੀ ਅਧਿਐਨ ਕੀਤਾ ਗਿਆ ਤੇ 31 ਦਸੰਬਰ ਨੂੰ ਜਾਂਚ-ਪੜਤਾਲ/ਸਵਾਲਾਂ ਦੇ ਨਾਲ ਮੁੱਖ ਮੰਤਰੀ ਦਫ਼ਤਰ ਨੂੰ ਭਿਜਵਾ ਦਿੱਤੀ ਗਈ ਸੀ।

Show More

Related Articles

Leave a Reply

Your email address will not be published. Required fields are marked *

Close