Uncategorized

ਪੋਲੈਂਡ ਦੇ ਕਿਸਾਨਾਂ ਦਾ ਵਿਰੋਧ ਵੇਖ ਕੇ ਘਬਰਾਏ ਜ਼ੈਲੇਂਸਕੀ

ਕੀਵ  : ਭਾਰਤ ਵਿੱਚ ਕਿਸਾਨ ਇੱਕ ਵਾਰ ਫਿਰ ਘੱਟੋ-ਘੱਟ ਸਮਰਥ ਨ ਮੁੱਲ ਸਮੇਤ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਪਰ ਇਹ ਸਿਰਫ ਭਾਰਤ ਹੀ ਨਹੀਂ ਜਿੱਥੇ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ, ਪੋਲੈਂਡ ਵਿੱਚ ਵੀ ਇਹੋ ਸਥਿਤੀ ਹੈ। ਇੱਥੋਂ ਦੇ ਕਿਸਾਨ ਖਾਸ ਤੌਰ ’ਤੇ ਯੂਕਰੇਨ ਤੋਂ ਸਸਤੇ ਭੋਜਨ ਦੀ ਦਰਾਮਦ ਅਤੇ ਯੂਰਪੀਅਨ ਯੂਨੀਅਨ ਦੀਆਂ ਵਾਤਾਵਰਨ ਨੀਤੀਆਂ ਦਾ ਵਿਰੋਧ ਕਰ ਰਹੇ ਹਨ। ਉਦਾਹਰਣ ਵਜੋਂ, ਸਥਾਨਕ ਕਿਸਾਨਾਂ ਤੋਂ ਅਨਾਜ ਖਰੀਦਣ ਦੀ ਬਜਾਏ, ਸਰਕਾਰ ਇਸ ਨੂੰ ਗੁਆਂਢੀ ਯੂਕਰੇਨ ਤੋਂ ਸਸਤੇ ਵਿੱਚ ਦਰਾਮਦ ਕਰਦੀ ਹੈ। ਇਹੀ ਕਾਰਨ ਹੈ ਕਿ ਕਿਸਾਨ ਪਿਛਲੇ ਕਈ ਦਿਨਾਂ ਤੋਂ ਹੜਤਾਲ ’ਤੇ ਹਨ ਅਤੇ ਯੂਕਰੇਨ ਨਾਲ ਲੱਗਦੀਆਂ ਕੁਝ ਸੜਕਾਂ ਨੂੰ ਵੀ ਜਾਮ ਕਰ ਦਿੱਤਾ ਹੈ। ਵਿਰੋਧ ਪ੍ਰਦਰਸ਼ਨ ਤੇਜ਼ ਹੁੰਦੇ ਦੇਖ ਕੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨੇ ਪੋਲੈਂਡ ਦੇ ਨੇਤਾਵਾਂ ਨਾਲ ਮੁਲਾਕਾਤ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਲਈ ਉਨ੍ਹਾਂ ਨੇਤਾਵਾਂ ਨੂੰ ਆਪਣੀ ਸਾਂਝੀ ਸਰਹੱਦ ’ਤੇ ਮਿਲਣ ਦਾ ਸੱਦਾ ਦਿੱਤਾ।

ਯੂਕਰੇਨ ਦੇ ਰਾਸ਼ਟਰਪਤੀ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ’ਤੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪੋਲਿਸ਼ ਪ੍ਰਧਾਨ ਮੰਤਰੀ ਡੋਨਾਲਡ ਟਸਕ ਅਤੇ ਯੂਰਪੀਅਨ ਯੂਨੀਅਨ ਦੇ ਪ੍ਰਤੀਨਿਧੀ ਲਈ ਪ੍ਰਸਤਾਵਿਤ ਸਰਹੱਦੀ ਬੈਠਕ 24 ਫਰਵਰੀ ਤੋਂ ਪਹਿਲਾਂ ਹੋ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ਨੀਵਾਰ ਨੂੰ ਰੂਸ ਦੇ ਯੂਕਰੇਨ ’ਤੇ ਹਮਲੇ ਨੂੰ ਦੋ ਸਾਲ ਹੋ ਜਾਣਗੇ।

ਜ਼ੈਲੇਂਸਕੀ ਨੇ ਕਿਹਾ, ‘ਇਹ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਹੈ। ਇਸ ਲਈ ਮੈਂ ਸਰਹੱਦ ’ਤੇ ਗੱਲ ਕਰਨ ਲਈ ਤਿਆਰ ਹਾਂ। ਸਾਡੇ ਵਿਚਕਾਰ ਬਹੁਤ ਗਲਤਫਹਿਮੀ ਹੋ ਗਈ ਹੈ। ਸਾਨੂੰ ਯੂਕਰੇਨੀ ਜਾਂ ਪੋਲਿਸ਼ ਕਿਸਾਨਾਂ ਦਾ ਅਪਮਾਨ ਨਹੀਂ ਕਰਨਾ ਚਾਹੀਦਾ। ਇਸ ਸਮੇਂ ਏਕਤਾ ਦੀ ਲੋੜ ਹੈ। ਸਾਨੂੰ ਹੱਲ ਚਾਹੀਦਾ ਹੈ। ਯੂਕਰੇਨ ਅਤੇ ਪੋਲੈਂਡ, ਇੱਥੋਂ ਤੱਕ ਕਿ ਸਾਰੇ ਯੂਰਪ ਨੂੰ ਵੀ ਹੱਲ ਦੀ ਲੋੜ ਹੈ।

ਪ੍ਰਦਰਸ਼ਨ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸਮਰਥਨ ਵਿਚ ਨਾਅਰੇ ਅਤੇ ਬੈਨਰ ਚੁੱਕੇ ਜਾਣ ’ਤੇ ਜ਼ੈਲੇਂਸਕੀ ਗੁੱਸੇ ਵਿਚ ਆ ਗਏ। ਉਨ੍ਹਾਂ ਕਿਹਾ ਕਿ ਯੂਕਰੇਨ ਦੇ ਖਿਲਾਫ ਪ੍ਰਦਰਸ਼ਨਾਂ ’ਚ ਪੁਤਿਨ ਦਾ ਸਮਰਥਨ ਸਵੀਕਾਰ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਇਸ ਬੈਠਕ ਨੂੰ ਲੈ ਕੇ ਪੋਲੈਂਡ ਸਰਕਾਰ ਵਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

Show More

Related Articles

Leave a Reply

Your email address will not be published. Required fields are marked *

Close