Canada

“ਕਾਰੋਬਾਰਾਂ ਅਤੇ ਬੈਂਕਾਂ ਨੂੰ ਕਲਾਈਮੇਟ ਚੇਂਜ ਨਾਲ ਲੜਨ ਲਈ ਹੋਰ ਕਦਮ ਚੁੱਕਣ ਦੀ ਲੋੜ”: ਫ਼ੈਡਰਲ ਐਨਵਾਇਰਨਮੈਂਟ ਮਿਨਿਸਟਰ

ਕੈਨੇਡਾ ਦੇ ਐਨਵਾਇਰਨਮੈਂਟ ਮਿਨਿਸਟਰ ਨੇ ਪ੍ਰਾਈਵੇਟ ਸੈਕਟਰ ਅਤੇ ਅੰਤਰਰਾਸ਼ਟਰੀ ਵਿੱਤੀ ਸੰਸਥਾਵਾਂ ਨੂੰ ਕਲਾਈਮੇਟ ਚੇਂਜ ਨਾਲ ਲੜਨ ਲਈ ਹੋਰ ਕਦਮ ਚੁੱਕਣ ਦੀ ਮੰਗ ਕੀਤੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਕਲਾਈਮੇਟ ਫ਼ਾਈਨੈਂਸ ਅਗਲੇ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ ਦੇ ਏਜੰਡੇ ‘ਤੇ ਹੋਣਾ ਚਾਹੀਦਾ ਹੈ। ਗਿਲਬੌ ਨੇ ਬੁੱਧਵਾਰ ਨੂੰ ਬ੍ਰਸਲਜ਼ ਵਿੱਚ ਨਿੱਜੀ ਅੰਤਰਰਾਸ਼ਟਰੀ ਜਲਵਾਯੂ ਪੂੰਜੀ ਨੂੰ ਜੁਟਾਉਣ ਦੀ ਲੋੜ ਬਾਰੇ ਗੱਲ ਕੀਤੀ, ਜਿੱਥੇ ਉਨ੍ਹਾਂ ਐਲਾਨ ਕੀਤਾ ਕਿ ਕੈਨੇਡਾ ਦੁਨੀਆ ਦੇ ਸਭ ਤੋਂ ਵੱਡੇ ਜਲਵਾਯੂ ਫੰਡ – ਗ੍ਰੀਨ ਕਲਾਈਮੇਟ ਫੰਡ – ਨੂੰ 450 ਮਿਲੀਅਨ ਡਾਲਰ ਅਲਾਟ ਕਰ ਰਿਹਾ ਹੈ। ਇਹ ਰਾਸ਼ੀ 2019 ਵਿਚ ਪ੍ਰਗਟਾਏ ਤਹੱਈਏ ਨਾਲੋਂ 50 ਪ੍ਰਤੀਸ਼ਤ ਵਾਧਾ ਹੈ।

ਅਮੀਰ ਦੇਸ਼ ਅਤੇ ਉੱਥੇ ਸਥਿਤ ਅੰਤਰਰਾਸ਼ਟਰੀ ਕਾਰੋਬਾਰ ਗਲੋਬਲ ਕਾਰਬਨ ਨਿਕਾਸੀ ਦੇ ਵੱਡੇ ਹਿੱਸੇ ਲਈ ਜ਼ਿੰਮੇਵਾਰ ਹਨ। ਗ੍ਰੀਨ ਕਲਾਈਮੇਟ ਫੰਡ ਲਈ 450 ਮਿਲੀਅਨ ਡਾਲਰ ਉਸ 5.3 ਬਿਲੀਅਨ ਵਿਚੋਂ ਲਏ ਜਾਣਗੇ ਜੋ ਫ਼ੈਡਰਲ ਸਰਕਾਰ ਨੇ ਅਗਲੇ ਪੰਜ ਸਾਲਾਂ ਵਿਚ ਅੰਤਰਾਰਾਸ਼ਟਰੀ ਕਲਾਈਮੇਟ ਫ਼ਾਈਨੈਂਸ ਲਈ ਰਾਖਵੇਂ ਕੀਤੇ ਹਨ। ਮਿਨਿਸਟਰ ਗਿਲਬੌ ਨੇ ਕਿਹਾ ਕਿ ਪੈਸੇ ਨਾਲ ਫ਼ਰਕ ਪੈਂਦਾ ਹੈ, ਇਸ ਕਰਕੇ ਉਹ ਰਿਵਾਈਤੀ ਅਤੇ ਨਵੇਂ ਅਦਾਰਿਆਂ ਨੂੰ ਉਤਸ਼ਾਹਿਤ ਕਰ ਰਹੇ ਹਨ ਕਿ ਉਹ ਗ੍ਰੀਨ ਕਲਾਈਮੇਟ ਫ਼ੰਡ ਵਿਚ ਹੋਰ ਯੋਗਦਾਨ ਪਾਉਣ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਪ੍ਰਾਈਵੇਟ ਸੈਕਟਰ ਨੂੰ ਅੱਗੇ ਆਉਣ ਲਈ ਉਤਸ਼ਾਹਿਤ ਕੀਤਾ।

ਗਿਲਬੌ ਨੇ ਬ੍ਰਸਲਜ਼ ਵਿਚ ਆਯੋਜਿਤ ਮਿਨਿਸਟੀਰੀਅਲ ਮੀਟਿੰਗ ਔਨ ਕਲਾਈਮੇਟ ਐਕਸ਼ਨ (MoCA) ਵਿੱਖੇ ਆਪਣੇ ਚੀਨੀ ਅਤੇ ਯੂਰਪੀਅਨ ਯੂਨੀਅਨ ਹਮਰੁਤਬਾ ਨਾਲ ਮੁਲਾਕਾਤ ਕੀਤੀ।ਇਹ ਗੱਲਬਾਤ ਪੈਰਿਸ ਸਮਝੌਤੇ ਨੂੰ ਲਾਗੂ ਕਰਨ ‘ਤੇ ਕੇਂਦਰਿਤ ਹੈ। ਇਹ ਮੁਲਾਕਾਤ ਦੁਬਈ ਵਿੱਚ ਸੰਯੁਕਤ ਰਾਸ਼ਟਰ ਦੀ ਆਗਾਮੀ COP 28 ਕਲਾਈਮੇਟ ਕਾਨਫਰੰਸ ਤੋਂ ਪਹਿਲਾਂ ਅਮੀਰ ਦੇਸ਼ਾਂ ਨੂੰ ਆਪਣੇ ਖ਼ਦਸ਼ੇ ਦੂਰ ਕਰਨ ਵਿੱਚ ਮਦਦ ਕਰਨ ਲਈ ਵੀ ਆਯੋਜਿਤ ਕੀਤੀ ਗਈ ਹੈ।

Show More

Related Articles

Leave a Reply

Your email address will not be published. Required fields are marked *

Close