International

ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਘਿਰੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ, ਦੇਸ਼ ਭਰ ‘ਚ ਹੋਏ ਪ੍ਰਦਰਸ਼ਨ

ਭ੍ਰਿਸ਼ਟਾਚਾਰ ਦੇ ਦੋਸਾਂ ‘ਚ ਘਿਰੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਦੇਸ਼ ਦੇ ਦਸੀਓਂ ਹਜ਼ਾਰ ਲੋਕਾਂ ਨੇ ਦੇਸ਼ ਦੇ ਅਲੱਗ ਅਲੱਗ ਹਿੱਸਿਆਂ’ਚ ਪ੍ਰਦਰਸ਼ਨ ਕੀਤੇ। ਪ੍ਰਦਰਸ਼ਨਕਾਰੀਆਂ ਦਾ ਆਰੋਪ ਹੈ ਕਿ ਨੇਤਨਯਾਹੂ ਕਰੋਨਾ ਵਾਇਰਸ ਮਹਾਂਮਾਰੀ ਨਾਲ ਸਹੀ ਢੰਗ ਨਾਲ ਨਜਿੱਠਣ ‘ਚ ਅਸਫਲ ਰਹੇ ਹਨ। ਪ੍ਰਦਰਸ਼ਨਕਾਰੀ ਸ਼ਨੀਵਾਰ ਸ਼ਾਮ ਨੂੰ ਦੇਸ਼ ਭਰ ‘ਚ ਸੈਂਕੜੇ ਅਲੱਗ ਅਲੱਗ ਸਥਾਨਾਂ ‘ਤੇ ਇਕੱਠੇ ਹੋਏ। ਯਰੂਸ਼ਲਮ ‘ਚ ਨੇਤਨਯਾਹੂ ਦੇ ਸਰਕਾਰੀ ਨਿਵਾਸ ਦੇ ਬਾਹਰ ਜਿਥੇ ਆਮ ਤੌਰ ‘ਤੇ ਪ੍ਰਦਰਸ਼ਨ ਹੁੰਦੇ ਹਨ, ਉਥੇ ਦੇਸ਼ ‘ਚ ਲੱਗੇ ਲਾਕਡਾਊਨ ਦੇ ਕਾਰਣ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਹੈ। ਲਾਕਡਾਊਨ ਦੇ ਨਿਯਮਾਂ ਅਨੁਸਾਰ ਲੋਕ ਆਪਣੇ ਘਰਾਂ ‘ਚ ਇੱਕ ਕਿਲੋਮੀਟਰ ਦੇ ਦਾਇਰੇ ‘ਚ ਰਹਿ ਕੇ ਹੀ ਪ੍ਰਦਰਸ਼ਨ ਕਰ ਸਕਦੇ ਹਨ।
ਸਭ ਤੋਂ ਵੱਡਾ ਪ੍ਰਦਰਸ਼ਨ ਤੇਲ ਅਵੀਵ ਦੇ ਹਬੀਮਾਂ ਸਕਵੇਅਰ ‘ਤੇ ਹੋਇਆ, ਜਿਥੇ ਹਜ਼ਾਰਾਂ ਪ੍ਰਦਰਸ਼ਨਕਾਰੀ ਇਕੱਠ ਹੋਏ। ਕੁੱਝ ਲੋਕਾਂ ਨੇ ਬੈਨਰ ਫੜ੍ਹ ਰੱਖੇ ਸਨ ਜਿਨ੍ਹਾਂ ਉੱਪਰ ਲਿਖਿਆ ਸੀ, “ਬੀਬੀ (ਨੇਤਨਯਾਹੂ ਨੂੰ ਦੇਸ਼ ‘ਚ ਇਸ ਨਾਮ ਨਾਲ ਵੀ ਬੁਲਾਇਆ ਜਾਂਦਾ ਹੈ) ਤੁਸੀਂ ਮੇਰਾ ਭਵਿੱਖ ਬਰਬਾਦ ਕਰ ਰਹੇ ਹੋ।

Show More

Related Articles

Leave a Reply

Your email address will not be published. Required fields are marked *

Close