International

ਇਟਲੀ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਕੋਰਤਾਨੋਵਾ ਵੱਲੋ ਨੌਜਵਾਨਾਂ ਦੇ ਸਹਿਯੋਗ ਨਾਲ ਕਰਵਾਏ ਗਏ ਵਾਲੀਬਾਲ ਦੇ ਮੁਕਾਬਲੇ”

ਰੋਮ/ ਮਿਲਾਨ (ਗੁਰਸ਼ਰਨ ਸਿੰਘ ਸੋਨੀ)”‘ਉੱਤਰੀ ਇਟਲੀ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਕੋਰਤਾਨੋਵਾ ਵੱਲੋ ਐਤਵਾਰ 10 ਅਕਤੂਬਰ ਨੂੰ ਵਾਲੀਬਾਲ ਦਾ ਟੂਰਨਾਮੈਟ ਕਰਵਾਇਆ ਗਿਆ, ਜਿਸ ਵਿੱਚ ਇਟਲੀ ਦੇ ਵੱਖ ਵੱਖ ਹਿੱਸਿਆ ਤੋ 19 ਟੀਮਾ ਨੇ ਭਾਗ ਲਿਆ ਜਿਸ ਵਿੱਚ ਲੇਨੋ (ਬਰੇਸ਼ੀਆ) ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਦੂਜੇ ਨੰਬਰ ਤੇ ਵੇਰੋਨਾ ਦੀ ਟੀਮ ਰਹੀ, ਜਦਕਿ ਤੀਜਾ ਸਥਾਨ ਕੋਰਤੇਨੋਵਾ ਦੀ ਟੀਮ ਨੇ ਹਾਸਲ ਕੀਤਾ, ਬੈਸਟ ਡਿਫੈਸਰ ਅਲੀ ਵੈਰੋਨਾ ਤੇ ਬੈਸਟ ਸਮੈਸ਼ਰ ਮਨੀ ਕੋਰਤਾਨੋਵਾ ਨੂੰ ਤੇ ਅਮਨ ਲੇਨੋ ਨੂੰ ਬੈਸਟ ਲਿਫਟਰ ਐਲਨਿਆ ਗਿਆ,ਜਿਸ ਵਿੱਚ ਪਹਿਲੀ,ਦੂਸਰੀ ਅਤੇ ਤੀਸਰੀ ਟੀਮ ਨੂੰ  600,400 ਅਤੇ 150 ਯੂਰੋ ਇਨਾਮ ਵਿੱਚ ਦਿੱਤਾ ਗਿਆ, ਇਸ ਤੋੰ ਬਾਅਦ ਰੱਸਾਕੱਸੀ ਦੇ ਮੁਕਾਬਲੇ ਕਰਵਾਏ ਗਏ,ਜਿਸ ਵਿੱਚ 4 ਟੀਮਾਂ ਨੇ ਭਾਗ ਲਿਆ, ਜਿਸ ਵਿੱਚ ਕੌਰਤੇਨੋਵਾ ਦੀ ਟੀਮ ਪਹਿਲੇ ਨੰਬਰ ਤੇ ਰਹੀ, ਅਤੇ ਨੈਸ਼ਨਲ ਕਬੱਡੀ ਦਾ ਮੈਚ, ਜੋ ਕਿ ਫਰੈਂਸੇ ਅਤੇ ਬੈਰਗਾਮੋ ਵਿਚ ਸ਼ੋਅ ਮੈਚ ਕਰਵਾਇਆ ਗਿਆ, ਜਿਸ ਵਿੱਚ ਬੈਰਗਾਮੋ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ, ਅਤੇ ਇਸੇ ਤਰਾਂ ਬੱਚਿਆਂ ਦੀਆਂ ਦੌੜਾਂ ਵੀ ਕਰਵਾਈਆਂ ਗਈਆਂ, ਬੱਚਿਆਂ ਦੀਆਂ ਇਹ ਦੌੜਾਂ 4 ਗਰੁੱਪਾਂ ਵਿੱਚ ਕਰਵਾਈਆਂ ਗਈਆਂ, ਜਿਸ ਵਿੱਚ ਭਾਗ ਲੈਣ ਵਾਲੇ ਸਾਰੇ ਹੀ ਬੱਚਿਆਂ ਨੂੰ ਮੈਡਲ ਪਾਏ ਗਏ,ਇਸ ਟੂਰਨਾਮੈਂਟ ਦੌਰਾਨ ਸਾਬੀ ਚਾਹਲ ਵਲੋ ਹਰਿੰਦਰ ਸਿੰਘ ਧੰਦਲ ਨੂੰ ਸੋਨੇ ਦੇ ਖੰਡੇ ਤੇ
ਚੈਨੀ ਨਾਲ ਸਨਮਾਨ ਕੀਤਾ ਗਿਆ।

Show More

Related Articles

Leave a Reply

Your email address will not be published. Required fields are marked *

Close