International

“ਉੱਤਰੀ ਇਟਲੀ ਦੇ ਸ਼ਹਿਰ ਬ੍ਰੇਸ਼ੀਆ ਦੇ ਕਸਬਾ ਓਫਲਾਗਾ ਵਿਖੇ ਰੂਸ ਦੁਆਰਾ ਯੂਕਰੇਨ ਤੇ ਕੀਤੇ ਹਮਲੇ ਦੇ ਵਿਰੋਧ ਵਿੱਚ ਲੋਕਾਂ ਵਲੋਂ ਕੈੰਡਲ ਮਾਰਚ ਕੱਢਿਆ”

*ਇਕੱਠੇ ਹੋਏ ਲੋਕਾਂ ਨੇ “ਸ਼ਾਂਤੀ”ਦੀ ਕੀਤੀ ਮੰਗ*

ਰੋਮ ਇਟਲੀ  (ਗੁਰਸ਼ਰਨ ਸਿੰਘ ਸੋਨੀ)””ਬੀਤੇ ਕਈ ਦਿਨਾਂ ਤੋਂ ਰੂਸ ਦੇਸ਼ ਵਲੋਂ ਯੂਕਰੇਨ ਉੱਤੇ ਹਮਲੇ ਕੀਤੇ ਜਾ ਰਹੇ ਹਨ,ਇਸ ਕਾਰਨ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ, ਦੂਜੇ ਪਾਸੇ ਦੁਨੀਆਂ ਭਰ ਵਿੱਚ ਇਨ੍ਹਾਂ ਹਮਲਿਆਂ ਦਾ ਵਿਰੋਧ ਵੀ ਹੋ ਰਿਹਾ ਹੈ, ਕਿਉਂਕਿ ਇਸ ਜੰਗ ਚ, ਇਨਸਾਨੀਅਤ ਦਾ ਬਹੁਤ ਵੱਡਾ ਮਾਲੀ ਅਤੇ ਜਾਨੀ ਨੁਕਸਾਨ ਹੋ ਰਿਹਾ ਹੈ ਲੋਕਾਂ ਆਪਣੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਦੂਸਰੇ ਦੇਸ਼ਾਂ ਵਿੱਚ ਜਾ ਰਹੇ ਹਨ , ਬੀਤੇ ਦਿਨ ਉੱਤਰੀ ਇਟਲੀ ਦੇ ਸ਼ਹਿਰ ਬ੍ਰੇਸ਼ੀਆ ਦੇ ਕਸਬਾ ਉਫਲਾਗਾ ਵਿਖੇ ਵੀ ਰੂਸ ਦੁਬਾਰਾ ਯੂਕਰੇਨ ਤੇ ਕੀਤੇ ਹਮਲੇ ਦੀ ਨਿੰਦਾ ਕੀਤੀ ਗਈ ਹੈ ਅਤੇ ਇਸ ਹਮਲੇ ਦੇ ਵਿਰੋਧ ਵਿੱਚ ਲੋਕਾਂ ਦੁਆਰਾ ਕੈਂਡਲ ਮਾਰਚ ਕੱਢਿਆ ਗਿਆ ਅਤੇ ਰੂਸ ਹਮਲੇ ਦੀ ਨਿਖੇਧੀ ਕਰਦਿਆਂ ਜੰਗ ਨੂੰ ਤੁਰੰਤ ਬੰਦ ਕਰਨ ਅਤੇ “ਸ਼ਾਂਤੀ” ਦੀ ਮੰਗ ਕੀਤੀ, ਇਸ ਕੈਂਡਲ ਮਾਰਚ ਵਿਚ ਵੱਖ ਵੱਖ ਭਾਈਚਾਰੇ ਅਤੇ ਦੇ ਲੋਕਾਂ ਨੇ ਹਿੱਸਾ ਲਿਆ, ਇਸ ਕੈਂਡਲ ਮਾਰਚ ਵਿੱਚ ਕਸਬਾ ਓਫਲਾਗਾ ਦੇ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਵੀ ਹਿੱਸਾ ਲਿਆ ਅਤੇ ਇਸ ਕੈਂਡਲ ਮਾਰਚ ਵਿੱਚ ਲੋਕਾਂ ਦੁਆਰਾ ਜੰਗ ਬੰਦ ਕਰਨ ਲਈ “ਨੌ ਵਾਰ” ਅਤੇ ਪੀਸ ਇਨ ਯੂਕਰੇਨ “ਦੀਆਂ ਤਖਤੀਆ ਅਤੇ ਬੈਨਰ ਚੁੱਕੇ ਹੋਏ ਸਨ,ਲੋਕਾਂ ਦੁਆਰਾ ਮਨੁੱਖਤਾ ਦਾ ਵਿਨਾਸ ਕਰਨ ਵਾਲੀ ਇਸ ਮਾਰੂ ਜੰਗ ਨੂੰ ਤੁਰੰਤ ਬੰਦ ਕੀਤੇ ਜਾਣ ਲਈ ਕਿਹਾ ਗਿਆ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਟਲੀ ਦੇ ਵੱਖ ਵੱਖ ਇਲਾਕਿਆਂ ਵਿੱਚ ਸਮੂਹ ਧਰਮਾਂ ਦੇ ਲੋਕਾਂ ਨੇ ਸਾਂਝੇ ਤੌਰ ਤੇ ਕੈਂਡਲ ਮਾਰਚ ਅਤੇ ਸ਼ਾਂਤਮਈ ਢੰਗ ਨਾਲ ਇਸ ਜੰਗ ਨੂੰ ਰੋਕਣ ਲਈ ਰੋਸ ਪ੍ਰਦਰਸ਼ਨ ਕੀਤੇ ਜਾ ਚੁੱਕੇ ਹਨ। ਅਤੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਗਈ ਹੈ।

Show More

Related Articles

Leave a Reply

Your email address will not be published. Required fields are marked *

Close