Canada

ਅਲਬਰਟਾ ਸਰਕਾਰ ਨੇ ਨਵੀਂ ਸੜਕਾਂ ਅਤੇ ਪੁਲਾਂ ‘ਤੇ ਟੋਲ ਲਾਉਣ ਦਾ ਕਾਨੂੰਨ ਕੀਤਾ ਪੇਸ਼

ਕੈਲਗਰੀ, (ਦੇਸ ਪੰਜਾਬ ਟਾਈਮਜ਼): ਅਲਬਰਟਾ ਸਰਕਾਰ ਨੇ ਸੂਬੇ ‘ਚ ਨਵੀਆਂ ਬਣੀਆਂ ਸੜਕਾਂ ਅਤੇ ਪੁਲਾਂ ‘ਤੇ ਟੋਲ ਲਾਉਣ ਦਾ ਕਾਨੂੰਨ ਪੇਸ਼ ਕੀਤਾ ਹੈ। ਫਿਲਹਾਲ ਇਹ ਕਾਨੂੰਨ ਸਿਰਫ਼ ਨਵੇਂ ਪ੍ਰਾਜੈਕਟਾਂ ਲਈ ਹੀ ਹੈ। ਅਲਬਰਟਾ ਦੇ ਆਵਾਜਾਈ ਮੰਤਰੀ ਮੈਕਿਵਰ ਦਾ ਕਹਿਣਾ ਹੈ ਕਿ ਬਿੱਲ ਸ਼ਪੱਸ਼ਟ ਤੌਰ ਤੇ ਮੌਜੂਦਾ ਸੜਕਾਂ ਅਤੇ ਪੁਲਾਂ ਤੇ ਲੱਗਦੀ ਫੀਸ ਤੇ ਰੋਕ ਵੀ ਲਗਾਵੇਗਾ। ਉਨ੍ਹਾਂ ਕਿਹਾ ਅਲਬਰਟਾ ਇਸ ਸਮੇਂ ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਨਾਜ਼ੁਕ ਸਮੇਂ ‘ਚ ਸਾਨੂੰ ਕਈ ਗਿਰਜਣਾਤਮਕ ਢੰਗਾਂ ਦੀ ਭਾਲ ਦੀ ਜ਼ਰੂਰਤ ਹੈ ਤਾਂ ਜੋ ਸੂਬੇ ਨੂੰ ਮੁੜ ਲੀਹ ‘ਤੇ ਲਿਆਂਦਾ ਜਾ ਸਕੇ। ਉਨ੍ਹਾਂ ਦੱਸਿਆ ਕਿ ਅਜਿਹੇ ਟੋਲਜ਼ ਸਾਡੇ ਤੋਂ ਪਹਿਲਾਂ ਕਈ ਸੂਬਿਆਂ ‘ਚ ਲੱਗ ਚੁੱਕੇ ਹਨ ਜਿਵੇਂ ਕਿ ਬ੍ਰਿਟਿਸ਼ ਕੋਲੰਬੀਆ ‘ਚ ਕੋਕੀਹਲਾ ਹਾਈਵੇ। ਉਨ੍ਹਾਂ ਕਿਹਾ ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਉੱਤਰੀ ਅਲਬਰਟਾ ਵਿੱਚ ਪੀਸ ਨਦੀਂ ‘ਤੇ 200 ਮਿਲੀਅਨ ਡਾਲਰ ਦੇ ਨਾਲ ਹਾਈਵੇਅ ਪੁਲ ਦੀ ਸ਼ੁਰੂਆਤ ਕੀਤੀ ਜਾਵੇਗੀ ਤਾਂ ਜੋ ਇਥੋਂ ਦੇ ਵਸਨੀਕਾਂ ਨੂੰ ਕਿਸ਼ਤੀ ਰਾਹੀਂ ਸਫ਼ਰ ਕਰਨ ਤੋਂ ਇਲਾਵਾ ਸੜਕੀ ਰਸਤਾ ਵੀ ਮਿਲ ਸਕੇ।

Show More

Related Articles

Leave a Reply

Your email address will not be published. Required fields are marked *

Close