Canada

ਸਰਕਾਰ ਇਸ ਸਾਲ ਨਹੀਂ ਕਰ ਸਕੇਗੀ ਫ਼ਾਰਮਾਕੇਅਰ ਬਿਲ ਪਾਸ

ਫ਼ੈਡਰਲ ਲਿਬਰਲਜ਼ ਦਾ ਕਹਿਣਾ ਹੈ ਕਿ ਸਰਕਾਰ ਇਸ ਸਾਲ ਦੇ ਅੰਤ ਤੱਕ ਐਨਡੀਪੀ ਨਾਲ ਕੀਤੇ ਫ਼ਾਰਮਾਕੇਅਰ ਬਿਲ ਪਾਸ ਕਰਾਉਣ ਦੇ ਵਾਅਦੇ ਨੂੰ ਪੂਰਾ ਨਹੀਂ ਕਰ ਸਕੇਗੀ। ਗਵਰਨਮੈਂਟ ਹਾਊਸ ਲੀਡਰ ਕਰੀਨਾ ਗੋਲਡ ਨੇ ਹਾਊਸ ਔਫ਼ ਕੌਮਨਜ਼ ਵਿਚ ਕਿਹਾ, “ਮੈਨੂੰ ਨਹੀਂ ਲਗਦਾ ਕਿ ਅਸੀਂ ਇਸ ਸਾਲ ਦੇ ਅੰਤ ਤੱਕ ਇਸ ਨੂੰ ਪਾਸ ਕਰਾ ਪਾਵਾਂਗੇ, ਪਰ ਅਸੀਂ ਯਕੀਨੀ ਤੌਰ ‘ਤੇ ਕੰਮ ਕਰਦੇ ਰਹਾਂਗੇ, ਅਤੇ ਇਸ ਬਾਰੇ ਵਿਚਾਰ-ਵਟਾਂਦਰੇ ਉਸਾਰੂ ਹਨ।”

ਲਿਬਰਲਾਂ ਨੇ NDP ਦੀਆਂ ਕੁਝ ਤਰਜੀਹਾਂ ਨੂੰ ਪੂਰਾ ਕਰਨ ਦੇ ਵਾਅਦੇ ਦੇ ਬਦਲੇ 2025 ਤੱਕ ਐਨਡੀਪੀ ਦਾ ਸਮਰਥਨ ਹਾਸਲ ਕੀਤਾ ਸੀ। ਉਸ ਸਮਝੌਤੇ ਦੀਆਂ ਸ਼ਰਤਾਂ ਵਿੱਚੋਂ ਇੱਕ ਸ਼ਰਤ ਯੂਨੀਵਰਸਲ ਫ਼ਾਰਮਾਕੇਅਰ ਪ੍ਰੋਗਰਾਮ ਵੱਲ ਪ੍ਰਗਤੀ ਅਤੇ ਇਸ ਸਾਲ ਦੇ ਅੰਤ ਤੱਕ ਫ਼ਾਰਮਾਕੇਅਰ ਕਾਨੂੰਨ ਦੇ ਸ਼ੁਰੂਆਤੀ ਪੜਾਅ ਨੂੰ ਮਨਜ਼ੂਰ ਕਰਨਾ ਸੀ। ਉਸ ਸਮਝੌਤੇ ਦੀ ਸ਼ਬਦਾਵਲੀ ਅਨੁਸਾਰ, ਐਨਡੀਪੀ ਦੀਆਂ ਤਰਜੀਹਾਂ ਵਿਚੋਂ ਇੱਕ 2023 ਦੇ ਅੰਤ ਤੱਕ ਇੱਕ ਕੈਨੇਡਾ ਫ਼ਾਰਮਾਕੇਅਰ ਐਕਟ ਪਾਸ ਕਰਨਾ ਹੈ ਅਤੇ ਫਿਰ ਸਮਝੌਤਾ ਖ਼ਤਮ ਹੋਣ ਤੱਕ ਨੈਸ਼ਨਲ ਡਰੱਗ ਏਜੰਸੀ ਨੂੰ ਜ਼ਰੂਰੀ ਦਵਾਈਆਂ ਅਤੇ ਥੋਕ ਖਰੀਦ ਯੋਜਨਾ ਦਾ ਇੱਕ ਰਾਸ਼ਟਰੀ ਫਾਰਮੂਲਾ ਤਿਆਰ ਕਰਨ ਦਾ ਕੰਮ ਸੌਂਪਣਾ ਹੈ।

ਪੱਤਰਕਾਰਾਂ ਦੁਆਰਾ ਇਹ ਪੁੱਛੇ ਜਾਣ ‘ਤੇ ਕਿ ਕੀ ਇਹ ਐਨਡੀਪੀ ਨਾਲ ਕੀਤੇ ਗਏ ਸਮਝੌਤੇ ਦੀ ਉਲੰਘਣਾ ਹੈ, ਤਾਂ ਹੌਲੈਂਡ ਨੇ ਕਿਹਾ ਕਿ ਇਹ ਅੰਦਾਜ਼ੇ ਲਗਾਉਣਾ ਜਲਦਬਾਜ਼ੀ ਹੋਵੇਗਾ, ਪਰ ਗੱਲਬਾਤ ਫ਼ਲਦਾਇਕ ਅਤੇ ਸਕਾਰਾਤਮਕ ਰਹੀ ਹੈ। ਇੱਕ ਦਿਨ ਪਹਿਲਾਂ ਐਨਡੀਪੀ ਨੇ ਕਿਹਾ ਸੀ ਕਿ ਜੇਕਰ ਲਿਬਰਲ ਸਰਕਾਰ ਇਸ ਸਾਲ ਦੇ ਅੰਤ ਤੱਕ ਫ਼ਾਰਮਾਕੇਅਰ ਕਾਨੂੰਨ ਪਾਸ ਕਰਨ ਦਾ ਆਪਣਾ ਵਾਅਦਾ ਪੂਰੀ ਨਹੀਂ ਕਰ ਸਕਦੀ, ਤਾਂ ਇਸਨੂੰ ਹੋਰ ਨਤੀਜੇ ਦੇਣ ਲਈ ਕਾਨੂੰਨ ਵਿਚ ਵਾਧੇ ਕਰਨੇ ਹੋਣਗੇ।

Show More

Related Articles

Leave a Reply

Your email address will not be published. Required fields are marked *

Close