International

ਉਤਰ ਕੋਰੀਆ ਨੇ ਪੂਰਵੀ ਸਾਗਰ ਤੋਂ ਮੁੜ ਦਾਗੀ ਮਿਜ਼ਾਈਲ

ਸਿਓਲ : ਉਤਰ ਕੋਰੀਆ ਅਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਹੁਣ ਫੇਰ ਉਤਰ ਕੋਰੀਆ ਨੇ ਪੂਰਵੀ ਸਾਗਰ ਤੋਂ ਬੈਲੀਸਟਿਕ ਮਿਜ਼ਾਈਲ ਦਾਗੀ ਹੈ। ਉੱਤਰੀ ਕੋਰੀਆ ਨੇ ਸੋਮਵਾਰ ਸਵੇਰੇ ਪੂਰਬੀ ਸਾਗਰ ਵੱਲ ਇੱਕ ਬੈਲਿਸਟਿਕ ਮਿਜ਼ਾਈਲ ਦਾਗੀ। ਦੱਖਣੀ ਕੋਰੀਆ ਦੀ ਜੀਓਨਹਾਪ ਨਿਊਜ਼ ਏਜੰਸੀ ਨੇ ਦੱਖਣੀ ਕੋਰੀਆ ਦੀ ਫੌਜ ਦੀ ਤਰਫੋਂ ਇਸ ਦੀ ਪੁਸ਼ਟੀ ਕੀਤੀ ਹੈ। ਜ਼ਿਕਰਯੋਗ ਹੈ ਕਿ ਉੱਤਰੀ ਕੋਰੀਆ ਵੱਲੋਂ ਇਹ ਲਾਂਚ ਅਜਿਹੇ ਸਮੇਂ ’ਚ ਕੀਤਾ ਗਿਆ ਹੈ ਜਦੋਂ ਉਹ ਕੁਝ ਛੋਟੀ ਦੂਰੀ ਦੀਆਂ ਮਿਜ਼ਾਈਲਾਂ ਦੇ ਪ੍ਰੀਖਣ ’ਚ ਵੀ ਰੁੱਝਿਆ ਹੋਇਆ ਹੈ। ਹੁਣ ਮੰਨਿਆ ਜਾ ਰਿਹਾ ਹੈ ਕਿ ਉੱਤਰੀ ਕੋਰੀਆ ਵੱਲੋਂ ਸਵੇਰੇ ਦਾਗੀ ਗਈ ਮਿਜ਼ਾਈਲ ਇੱਕ ਬੈਲਿਸਟਿਕ ਮਿਜ਼ਾਈਲ ਸੀ। ਇਸ ਘਟਨਾ ਨੂੰ ਜਾਪਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਵੀ ਐਕਸ ’ਤੇ ਪੋਸਟ ਕੀਤਾ ਗਿਆ ਸੀ। ਇਸ ਵਿੱਚ ਕਿਹਾ ਗਿਆ ਹੈ ਕਿ ਉੱਤਰੀ ਕੋਰੀਆ ਨੇ ਇੱਕ ਬੈਲਿਸਟਿਕ ਮਿਜ਼ਾਈਲ ਲਾਂਚ ਕੀਤੀ ਹੈ। ਜਾਪਾਨ ਦੇ ਜੁਆਇੰਟ ਚੀਫ ਆਫ ਸਟਾਫ ਨੇ ਕਿਹਾ ਕਿ ਇਸ ਨੇ ਲਾਂਚ ਦਾ ਪਤਾ ਲਗਾਇਆ ਹੈ। ਹਾਲਾਂਕਿ ਇਸ ਨੇ ਹੋਰ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਉੱਤਰੀ ਕੋਰੀਆ ਨੇ ਸਥਾਨਕ ਸਮੇਂ ਅਨੁਸਾਰ ਰਾਤ 10.38 ਵਜੇ ਦੇ ਕਰੀਬ ਘੱਟ ਦੂਰੀ ਦੀ ਮਿਜ਼ਾਈਲ ਦਾਗੀ ਸੀ ਅਤੇ ਇਹ 570 ਕਿਲੋਮੀਟਰ ਦੀ ਦੂਰੀ ਵੀ ਤੈਅ ਕਰਕੇ ਪੂਰਬੀ ਸਾਗਰ ਵਿੱਚ ਜਾ ਡਿੱਗੀ ਸੀ।

Show More

Related Articles

Leave a Reply

Your email address will not be published. Required fields are marked *

Close