International

ਬ੍ਰਿਟਿਸ਼ ਪਾਇਲਟਾਂ ਦੀ ਹੜਤਾਲ ਨੇ ਇੰਗਲੈਂਡ ਦਾ ਕੱਢਿਆ ਦਵਾਲੀਆ

ਇੰਗਲੈਂਡ: ਸੋਮਵਾਰ ਤੇ ਮੰਗਲਵਾਰ ਨੂੰ ਇੰਗਲੈਂਡ ਦੀ ਏਅਰਲਾਈਨਜ਼ ‘British Airways’ ਦੇ ਪਾਇਲਟ ਹੜਤਾਲ ‘ਤੇ ਹਨ । ਇਸ ਮਾਮਲੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਇਹ ਏਅਰਲਾਈਨਜ਼ ਦੇ 100 ਸਾਲਾਂ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਹੜਤਾਲ ਹੈ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਇਸ ਹੜਤਾਲ ਕਾਰਨ ਕੰਪਨੀ ਵੱਲੋਂ 1,500 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ । ਸੂਤਰਾਂ ਮੁਤਾਬਿਕ ਪਾਇਲਟਾਂ ਦੀ ਹੜਤਾਲ ਕਾਰਨ 2.80 ਲੱਖ ਲੋਕ ਪ੍ਰਭਾਵਿਤ ਹੋਏ ਹਨ । ਇਸ ਹੜਤਾਲ ਦੇ ਚੱਲਦਿਆਂ ਕੰਪਨੀ ਨੂੰ ਦੋ ਦਿਨਾਂ ਵਿੱਚ ਕਰੋੜਾਂ ਰੁਪਏ ਦਾ ਨੁਕਸਾਨ ਹੋ ਜਾਵੇਗਾ । ਦੱਸ ਦੇਈਏ ਕਿ ਪਾਇਲਟਾਂ ਦੀ ਇਸ ਹੜਤਾਲ ਕਾਰਨ ਨਿਊ ਯਾਰਕ, ਦਿੱਲੀ, ਹਾਂਗ ਕਾਂਗ ਤੇ ਜੋਹਾਨਸਬਰਗ ਦੀਆਂ ਸਾਰੀਆਂ ਉਡਾਣਾਂ ਪ੍ਰਭਾਵਿਤ ਹੋਈਆਂ ਹਨ । ਇਸ ਮਾਮਲੇ ਵਿੱਚ ਕੰਪਨੀ ਵੱਲੋਂ ਯਾਤਰੀਆਂ ਨੂੰ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਦੀ ਉਡਾਣ ਰੱਦ ਹੋ ਗਈ ਹੈ ਤਾਂ ਹਵਾਈ ਅੱਡੇ ਉੱਤੇ ਨਾ ਜਾਣ । ਦਰਅਸਲ, 23 ਅਗਸਤ ਨੂੰ ਹੀ ਬ੍ਰਿਟਿਸ਼ ਏਅਰਲਾਈਨ ਪਾਇਲਟ ਐਸੋਸੀਏਸ਼ਨ ਵੱਲੋਂ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਸੀ । ਤਨਖ਼ਾਹ ਤੇ ਭੱਤਿਆਂ ਵਿੱਚ ਕਟੌਤੀ ਦੇ ਵਿਵਾਦਾਂ ਤੋਂ ਬਾਅਦ ਪਾਇਲਟਾਂ ਵੱਲੋਂ ਹੜਤਾਲ ਦਾ ਫ਼ੈਸਲਾ ਲਿਆ ਗਿਆ ਸੀ । ਜਿਸ ਕਾਰਨ ਐਸੋਸੀਏਸ਼ਨ ਦਾ ਕਹਿਣਾ ਸੀ ਕਿ 9 ਤੇ 10 ਸਤੰਬਰ ਨੂੰ ਪਾਇਲਟ ਹੜਤਾਲ ‘ਤੇ ਰਹਿਣਗੇ । ਇਸ ਹੜਤਾਲ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

Show More

Related Articles

Leave a Reply

Your email address will not be published. Required fields are marked *

Close