International

ਭਾਰਤੀ ਮੂਲ ਦਾ ਉਦਮੀ 4.5 ਕਰੋੜ ਡਾਲਰ ਦੇ ਫਰਾਡ ਕੇਸ ਵਿਚ ਗ੍ਰਿਫਤਾਰ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਇਕ ਭਾਰਤੀ ਮੂਲ ਦੇ ਅਮਰੀਕੀ ਉਦਮੀ ਨੂੰ 4.5 ਕਰੋੜ ਡਾਲਰ ਦੇ ਨਿਵੇਸ਼ ਫਰਾਡ ਕੇਸ ਵਿਚ  ਗ੍ਰਿਫਤਾਰ ਕੀਤਾ ਹੈ। ਉਸ ਨੇ 10000 ਤੋਂ ਵਧ ਲੋਕਾਂ ਨਾਲ ਠੱਗੀ ਮਾਰੀ। ਯੂ ਐਸ ਅਸਿਸਟੈਂਟ ਅਟਾਰਨੀ ਜਨਰਲ ਕੀਨਥ ਪੋਲਾਈਟ ਨੇ ਕਿਹਾ ਹੈ ਕਿ ਨੀਲ ਚੰਦਰਨ ਨਾਮੀ ਉਦਮੀ ਜਿਸ ਦੀਆਂ ‘ਵਰਸ’ ਬੈਨਰ ਹੇਠ ਕਈ ਕੰਪਨੀਆਂ ਹਨ, ਵਿਰੁੱਧ ਨੇਬਰਾਸਕਾ ਦੀ ਸੰਘੀ ਅਦਾਲਤ ਵਿਚ ਦੋਸ਼ ਆਇਦ ਕੀਤੇ ਗਏ ਹਨ। ਨਿਆਂ ਵਿਭਾਗ ਅਨੁੁਸਾਰ 50 ਸਾਲਾ ਚੰਦਰਨ ਨੂੰ ਲਾਸ ਏਂਜਲਸ ਵਿਚੋਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਸ ਨੇ ਲੋਕਾਂ ਨੂੰ ਨਿਵੇਸ਼ ਕਰਨ ‘ਤੇ ਵੱਡੇ ਲਾਭ ਨਾਲ ਰਕਮਾਂ ਮੋੜਨ ਦਾ ਵਾਅਦਾ ਕੀਤਾ ਜਦ ਕਿ ਉਸ ਨੇ ਲੋਕਾਂ ਕੋਲੋਂ ਨਿਵੇਸ਼ ਦੇ ਰੂਪ ਵਿਚ ਲਿਆ ਪੈਸਾ ਆਪਣੇ ਹੋਰ ਕਾਰੋਬਾਰ ਵਿਚ ਲਾ ਦਿੱਤਾ।

Show More

Related Articles

Leave a Reply

Your email address will not be published. Required fields are marked *

Close