Punjab

ਲੁਧਿਆਣਾ ਟੋਲ ਪਲਾਜ਼ਾ ਮੁੜ ਸ਼ੁਰੂ, ਕਾਂਗਰਸੀਆਂ ਨੇ ਚੁੱਕਿਆ ਧਰਨਾ

ਲੁਧਿਆਣਾ: ਲਾਢੋਵਾਲ ਟੋਲ ਪਲਾਜ਼ਾ ਮੁੜ ਤੋਂ ਸ਼ੁਰੂ ਹੋ ਗਿਆ ਹੈ। ਦੋ ਦਿਨ ਲਗਾਤਾਰ ਦਿੱਤੇ ਧਰਨੇ ਤੋਂ ਬਾਅਦ ਨੈਸ਼ਨਲ ਹਾਈਵੇ ਅਥਾਰਿਟੀ ਨੇ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਤੇ ਉਨ੍ਹਾਂ ਦੇ ਸਮਰਥਕਾਂ ਨੇ ਧਰਨਾ ਚੁੱਕ ਲਿਆ ਹੈ। ਬਿੱਟੂ ਨੇ ਦੱਸਿਆ ਕਿ ਐਨਐਚਏਆਈ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਕੰਪਨੀ ਤੋਂ 31 ਜਨਵਰੀ 2020 ਤਕ ਕੰਮ ਪੂਰਾ ਕਰਵਾਉਣਗੇ। ਨੈਸ਼ਨਲ ਹਾਈਵੇ ਅਥਾਰਿਟੀ ਦੇ ਅਧਿਕਾਰੀਆਂ ਨੇ ਕਿਹਾ ਜੇਕਰ ਪ੍ਰਾਜੈਕਟ ਨਹੀਂ ਕੀਤਾ ਗਿਆ ਪੂਰਾ ਤਾਂ ਸੋਮਾ ਕੰਪਨੀ ਤੋਂ ਪ੍ਰਾਜੈਕਟ ਵਾਪਸ ਲਿਆ ਜਾਵੇਗਾ।ਜ਼ਿਕਰਯੋਗ ਹੈ ਕਿ ਪਿਛਲੇ ਦੋ ਦਿਨਾਂ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਲਾਢੋਵਾਲ ਟੋਲ ਪਲਾਜ਼ਾ ‘ਤੇ ਧਰਨਾ ਦੇ ਕੇ ਬੈਠੇ ਸਨ। ਉਨ੍ਹਾਂ ਦਾ ਇਲਜ਼ਾਮ ਸੀ ਕਿ ਕੰਪਨੀ ਵੱਲੋਂ ਤਿੰਨ ਫਲਾਈਓਵਰਾਂ ਦੀ ਉਸਾਰੀ ਕਰਨੀ ਬਾਕੀ ਹੈ ਪਰ ਉਹ ਲੋਕਾਂ ਤੋਂ ਟੋਲ ਟੈਕਸ ਲਗਾਤਾਰ ਵਸੂਲਦੀ ਆ ਰਹੀ ਹੈ। ਹੁਣ ਇਹ ਟੋਲ ਪਲਾਜ਼ਾ ਦੋ ਦਿਨ ਬਾਅਦ ਮੁੜ ਤੋਂ ਲੋਕਾਂ ਤੋਂ ਟੈਕਸ ਵਸੂਲਣ ਲੱਗ ਪਿਆ ਹੈ।

Show More

Related Articles

Leave a Reply

Your email address will not be published. Required fields are marked *

Close