International

ਰੂਸ ਦੀ ਕੋਰੋਨਾ ਵੈਕਸੀਨ ਦੀ 10 ਕਰੋੜ ਤੋਂ ਜ਼ਿਆਦਾ ਡੋਜ਼ ਦਾ ਭਾਰਤ ‘ਚ ਹੋਵੇਗਾ ਉਤਪਾਦਨ

ਰੂਸ ਦੀ ਕੋਰੋਨਾ ਵਾਇਰਸ ਵੈਕਸੀਨ ਸਪੁਤਨਿਕ V ਨੂੰ ਲੈ ਕੇ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਇਸ ਵੈਕਸੀਨ ਦਾ ਉਤਪਾਦਨ ਭਾਰਤ ‘ਚ ਹੋਵੇਗਾ। Russia’s sovereign wealth fund ਤੇ ਭਾਰਤ ਦਵਾਈ ਕੰਪਨੀ ਹੇਟੇਰੋ ਨੇ ਸਪੁਤਨਿਕ ਵੀ ਵੈਕਸੀਨ ਦੇ ਭਾਰਤ ‘ਚ ਪ੍ਰਤੀ ਸਾਲ 100 ਮਿਲੀਅਨ (10 ਕਰੋੜ) ਤੋਂ ਵੱਧ ਖ਼ੁਰਾਕ ਦਾ ਉਤਪਾਦਨ ਕਰਨ ‘ਤੇ ਸਹਿਮਤੀ ਪ੍ਰਗਟਾਈ ਹੈ। ਨਿਊਜ਼ ਏਜੰਸੀ ਰਾਈਟਰ ਅਨੁਸਾਰ ਸਪੁਤਨਿਕ ਵੀ ਦੇ ਟਵਿੱਟਰ ਅਕਾਊਂਟ ‘ਤੇ ਜਾਰੀ ਇਕ ਬਿਆਨ ਦੇ ਹਵਾਲੇ ਤੋਂ ਇਸਦੀ ਜਾਣਕਾਰੀ ਦਿੱਤੀ ਹੈ।

ਦੱਸ ਦੇਈਏ ਕਿ ਰੂਸ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਉਸਦੀ ਵੈਕਸੀਨ 95 ਫ਼ੀਸਦ ਕਾਰਗਰ ਪਾਈ ਗਈ ਹੈ ਅਤੇ ਇਸਦੀ ਇਕ ਖ਼ੁਰਾਕ ਦੀ ਕੀਮਤ 10 ਡਾਲਰ (ਲਗਪਗ 750 ਰੁਪਏ) ਹੋਵੇਗੀ। ਇਸਨੂੰ ਰੱਖਣ ਲਈ ਜ਼ਿਆਦਾਤਰ ਠੰਢੇ ਕੋਲਡ ਸਟੋਰੇਜ ਦੀ ਵੀ ਜ਼ਰੂਰਤ ਨਹੀਂ ਹੋਵੇਗੀ। ਸਪੁਤਨਿਕ ਵੀ ਦੇ ਟਵਿੱਟਰ ਅਕਾਊਂਟ ‘ਤੇ ਜਾਰੀ ਬਿਆਨ ‘ਚ ਕਿਹਾ ਗਿਆ ਕਿ ਵੈਕਸੀਨ ਦਾ ਸਮਰਥਨ ਤੇ ਵਿਸ਼ਵੀ ਪੱਧਰ ‘ਤੇ ਮਾਰਕੀਟਿੰਗ ਕਰ ਰਹੇ ਹੇਟੇਰੋ ਤੇ ਰੂਸ ਦਾ ਸਿੱਧਾ ਨਿਵੇਸ਼ ਫੰਡ (RDIF) ਨੇ 2021 ਦੀ ਸ਼ੁਰੂਆਤ ‘ਚ ਭਾਰਤ ‘ਚ ਸਪੁਤਨਿਕ ਵੀ ਦਾ ਉਤਪਾਦਨ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਬਿਆਨ ‘ਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ‘ਚ ਦੂਸਰੇ ਤੇ ਤੀਸਰੇ ਫ਼ੇਜ਼ ਦਾ ਟ੍ਰਾਈਲ ਜਾਰੀ ਹੈ।

Show More

Related Articles

Leave a Reply

Your email address will not be published. Required fields are marked *

Close