National

ਭਾਰਤ ਨੇ 26 ਨਵੇਂ Rafale Jet ਖਰੀਦਣ ਨੂੰ ਦਿੱਤੀ ਮਨਜ਼ੂਰੀ, ਸਮੁੰਦਰ ‘ਚ ਵਧੇਗੀ ਨੇਵੀ ਦੀ ਤਾਕਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫਰਾਂਸ ਦੇ ਦੋ ਦਿਨਾਂ ਦੌਰੇ ਦੌਰਾਨ ਭਾਰਤ ਅਤੇ ਫਰਾਂਸ ਵਿਚਾਲੇ ਇੱਕ ਵੱਡੇ ਰੱਖਿਆ ਸੌਦੇ ‘ਤੇ ਮੋਹਰ ਲੱਗ ਗਈ। ਭਾਰਤ ਸਰਕਾਰ ਨੇ ਸ਼ਨੀਵਾਰ ਨੂੰ ਇਸ ਦਾ ਐਲਾਨ ਕੀਤਾ। ਇਸ ਦੇ ਤਹਿਤ ਭਾਰਤੀ ਜਲ ਸੈਨਾ ਨੂੰ ਫਰਾਂਸ ਦੀ ਡਸਾਲਟ ਏਵੀਏਸ਼ਨ ਤੋਂ 26 ਨਵੇਂ ਐਡਵਾਂਸ ਰਾਫੇਲ ਲੜਾਕੂ ਜਹਾਜ਼ ਮਿਲਣਗੇ, ਜਿਨ੍ਹਾਂ ਨੂੰ ਖਾਸ ਤੌਰ ‘ਤੇ ਜਲ ਸੈਨਾ ਦੀਆਂ ਲੋੜਾਂ ਮੁਤਾਬਕ ਤਿਆਰ ਕੀਤਾ ਜਾਵੇਗਾ।
ਇਸ ਸੌਦੇ ਦਾ ਫੈਸਲਾ ਪੀਐਮ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਮੁਲਾਕਾਤ ਦੌਰਾਨ ਕੀਤਾ ਗਿਆ। ਰਾਫੇਲ ਬਣਾਉਣ ਵਾਲੀ ਕੰਪਨੀ Dassault Aviation ਨੇ ਇਸ ਦੀ ਜਾਣਕਾਰੀ ਦਿੱਤੀ ਹੈ। Dassault Aviation ਨੇ ਰਿਪੋਰਟ ਦਿੱਤੀ, “ਭਾਰਤ ਸਰਕਾਰ ਨੇ ਭਾਰਤੀ ਜਲ ਸੈਨਾ ਨੂੰ ਨਵੀਨਤਮ ਪੀੜ੍ਹੀ ਦੇ ਲੜਾਕੂ ਜਹਾਜ਼ਾਂ ਨਾਲ ਲੈਸ ਕਰਨ ਲਈ ਨੇਵੀ ਰਾਫੇਲ ਦੀ ਚੋਣ ਦਾ ਐਲਾਨ ਕੀਤਾ ਹੈ। ਭਾਰਤੀ ਜਲ ਸੈਨਾ ਦੇ 26 ਰਾਫੇਲ ਪਹਿਲਾਂ ਤੋਂ ਹੀ ਸੇਵਾ ਵਿੱਚ ਚੱਲ ਰਹੇ 36 ਰਾਫੇਲ ਵਿੱਚ ਸ਼ਾਮਲ ਹੋਣਗੇ।” ਰੱਖਿਆ ਮੰਤਰਾਲੇ ਨੇ ਵੀਰਵਾਰ (13 ਜੁਲਾਈ) ਨੂੰ ਫਰਾਂਸ ਤੋਂ ਰਾਫੇਲ ਜੈੱਟਾਂ ਦੇ 26 ਜਲ ਸੈਨਾ ਰੂਪਾਂ ਅਤੇ ਤਿੰਨ ਫਰਾਂਸੀਸੀ ਡਿਜ਼ਾਈਨ ਸਕਾਰਪੀਨ ਸ਼੍ਰੇਣੀ ਦੀਆਂ ਪਣਡੁੱਬੀਆਂ ਖਰੀਦਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਡਸਾਲਟ ਐਵੀਏਸ਼ਨ ਨੇ ਅੱਗੇ ਕਿਹਾ, ਇਹ ਫੈਸਲਾ ਭਾਰਤ ਵਿੱਚ ਚਲਾਏ ਗਏ ਇੱਕ ਸਫਲ ਪ੍ਰੀਖਣ ਮੁਹਿੰਮ ਤੋਂ ਬਾਅਦ ਆਇਆ ਹੈ, ਜਿਸ ਵਿੱਚ ਨੇਵੀ ਰਾਫੇਲ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਭਾਰਤੀ ਜਲ ਸੈਨਾ ਦੀਆਂ ਸੰਚਾਲਨ ਜ਼ਰੂਰਤਾਂ ਨੂੰ ਪੂਰੀ ਤਰ੍ਹਾਂ ਪੂਰਾ ਕਰਦਾ ਹੈ ਅਤੇ ਇਸਦੇ ਲਈ ਪੂਰੀ ਤਰ੍ਹਾਂ ਢੁਕਵਾਂ ਹੈ।

Show More

Related Articles

Leave a Reply

Your email address will not be published. Required fields are marked *

Close