Canada

ਪ੍ਰੀਮੀਅਰ ਜੇਸਨ ਕੈਨੀ ਦਾ ਕਹਿਣਾ-ਨਾਕਾਬ ਉੱਤੇ ਪਾਬੰਦੀ ਦਾ ਕਦੇ ਨਹੀਂ ਕੀਤਾ ਸਮਰਥਨ

ਅਲਬਰਟਾ (ਦੇਸ ਪੰਜਾਬ ਟਾਈਮਜ਼)- ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਸ ਨੇ ਨਾਕਾਬਾਂ ਉੱਤੇ ਪਾਬੰਦੀ ਦਾ ਸਮਰਥਨ ਕੀਤਾ ਹਾਲਾਂਕਿ 2011 ਵਿਚ ਉਨ੍ਹਾਂ ਨੇ ਨਾਗਰਿਕਤਾ ਸਮਾਰੋਹ ਦੇ ਦੌਰਾਨ ਮਹਿਲਾਵਾਂ ਨੂੰ ਨਾਕਾਬ ਪਹਿਨਣ ’ਤੇ ਪਾਬੰਦੀ ਲਗਾਉਣ ਦਾ ਹੁਕਮ ਜਾਰੀ ਕੀਤਾ ਸੀ ਉਸ ਵੇਲੇ ਉਹ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਮੰਤਰੀ ਸਨ।
ਕੈਨੀ ਨੇ ਮੰਗਲਵਾਰ ਨੂੰ ਵਰਚੂਅਲ ਪ੍ਰੀਮੀਅਰਸ ਕਾਨਫਰੰਸ ਦੇ ਬਾਅਦ ਇਕ ਨਿਊਜ਼ ਕਾਨਫਰੰਸ ਦੌਰਾਨ ਇਹ ਟਿੱਪਣੀ ਕੀਤੀ।
ਕੈਨੀ ਨੇ ਕਿਹਾ ਕਿ ਮੈਂ ਕਦੇ ਵੀ ਪ੍ਰਸਤਾਵਿਤ ਪਾਬੰਦੀ ਦਾ ਸਮਰਥਨ ਨਹੀਂ ਕੀਤਾ। ਮੈਂ ਹਮੇਸ਼ਾ ਇਹੀ ਕਿਹਾ ਹੈ ਕਿ ਕੈਨੇਡਾ ਇਕ ਅਜਿਹਾ ਦੇਸ਼ ਹੈ ਜੋ ਧਾਰਮਿਕ ਸੁਤੰਤਰਤਾ ਅਤੇ ਬਹੁਲਵਾਦ ਦੀ ਰੱਖਿਆ ਅਤੇ ਸਨਮਾਨ ਕਰਦਾ ਹੈ ਅਤੇ ਸਰਕਾਰ ਦਾ ਕੋਈ ਕਾਰੋਬਾਰ ਇਸ ਗੱਲ ਨੂੰ ਕੰਟਰੋਲ ਨਹੀਂ ਕਰਦਾ ਹੈ ਕਿ ਚੇਹਰੇ ਅਤੇ ਸਿਰ ਢੱਕਣ ਲਈ ਕੀ ਪਹਿਨਣ ਜਾਂ ਨਾ ਪਹਿਨਣ।
ਐਡਮਿੰਟਨ ਮਿਲ ਵੁਡਜ਼ ਦੇ ਕੰਜਰਵੇਟਿਵ ਮੈਂਬਰ ਟਿਮ ਉੱਪਲ ਦੁਆਰਾ ਹਾਲ ਹੀ ਵਿਚ ਇਸ ਬਾਰੇ ਟਿੱਪਣੀ ਕੀਤੀ ਗਈ ਸੀ ਜਿਸ ਤੋਂ ਬਾਅਦ ਕੈਨੀ ਨੂੰ ਆਪਣੇ ਰਿਕਾਰਡ ਬਾਰੇ ਨਵੇਂ ਸਵਾਲਾਂ ਦਾ ਸਾਹਮਣਾ ਕਰਨਾ ਪਿਆ।
ਉੱਪਲ, ਜੋ ਹਾਰਪਰ ਕੈਬਨਿਟ ਵਿਚ ਮਲਟੀ ਕਲਚਰਲਿਜ਼ਮ ਰਾਜ ਮੰਤਰੀ ਸਨ ਅਤੇ ਸਿਟੀਜ਼ਨਸ਼ਿਪ ਸਹੁੰ ਚੁੱਕਣ ਸਮੇਂ ਨਕਾਬ ਪਾਉਣ ਉੱਤੇ ਪਾਬੰਦੀ ਲਾਉਣ ਬਾਰੇ ਬਿੱਲ ਦੇ ਬੁਲਾਰੇ ਸਨ। ਉਨ੍ਹਾਂ ਨੇ ਐਤਵਾਰ ਨੂੰ ਫੇਸਬੁੱਕ ’ਤੇ ਪੋਸਟ ਜਾਰੀ ਕਰਦਿਆਂ ਆਪਣੀ ਸਾਬਕਾ ਸਰਕਾਰ ਦੀਆਂ ਸੱਭਿਆਚਾਰਕ ਵੰਡੀਆਂ ਪਾਉਣ ਵਾਲੀਆਂ ਨੀਤੀਆਂ ਖਿਲਾਫ ਉਸ ਸਮੇਂ ਆਵਾਜ਼ ਨਾ ਉਠਾਉਣ ਲਈ ਕੈਨੇਡੀਅਨਜ਼ ਤੋਂ ਮੁਆਫੀ ਮੰਗੀ ਹੈ। ਉਨ੍ਹਾਂ ਆਖਿਆ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਾਅਦ ਉਹ ਇਹ ਸਮਝ ਸਕੇ ਹਨ ਕਿ ਨਕਾਬ ਸਬੰਧੀ ਨੀਤੀ ਤੇ ਚੋਣ ਕੈਂਪੇਨ ਦੌਰਾਨ ਹੋਰ ਪ੍ਰਸਤਾਵਾਂ ਤੇ ਨੀਤੀਆਂ ਕਾਰਨ ਮੁਸਲਿਮ ਕੈਨੇਡੀਅਨਜ਼ ਕਿਵੇਂ ਸਾਰਿਆਂ ਤੋਂ ਅਲੱਗ ਥਲੱਗ ਹੋ ਗਏ ਤੇ ਇਸ ਤਰ੍ਹਾਂ ਕਿਵੇਂ ਇਸ ਸੱਭ ਨੇ ਕੈਨੇਡਾ ਵਿੱਚ ਇਸਲਾਮੋਫੋਬੀਆ ਵਰਗੀ ਸਮੱਸਿਆ ਪੈਦਾ ਕਰਨ ਵਿੱਚ ਯੋਗਦਾਨ ਪਾਇਆ।
ਉਪਲ ਦੇ ਕਾਕਸ ਸਹਿਯੋਗੀ, ਕੈਲਗਰੀ ਨੋਜ ਹਿੱਲ ਦੇ ਸਾਂਸਦ ਮਿਸ਼ੇਲ ਰੈਂਪੇਲ ਗਾਰਨਰ ਨੇ ਵੀ ਆਪਣੀ ਇਸ ਨਾਕਾਮੀ ਲਈ ਮੁਆਫੀ ਮੰਗੀ।
ਮੰਗਲਵਾਰ ਨੂੰ ਆਪਣੇ ਇਨਕਾਰ ਦੇ ਬਾਵਜੂਦ ਕੈਨੀ ਨੇ ਹਾਲ ਹੀ ਵਿਚ 2015 ਤੱਕ ਨੀਤੀ ਦੀ ਜ਼ਿੰਮੇਵਾਰੀ ਲੈਣ ਅਤੇ ਬਚਾਅ ਕਰਨਾ ਜਾਰੀ ਰੱਖਿਆ ਜਦੋਂ ਅਦਾਲਤ ਵਿਚ ਪਾਬੰਦੀ ਹਟਾ ਦਿੱਤੀ ਗਈ ਸੀ। ਕੈਨੀ ਕੈਬਨਿਟ ਦੇ ਮੈਂਬਰ ਵੀ ਸੀ ਜਦੋਂ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਅਗਵਾਈ ਵਾਲੀ ਰੂੜੀਵਾਦੀ ਸਰਕਾਰ ਨੇ ਸੱਭਿਆਚਾਰਕ ਪ੍ਰੰਪਰਾਵਾਂ ਦੀ ਰਿਪੋਰਟ ਕਰਨ ਦੇਲਈ ਇਕ ਚੋਣ ਕੈਂਪੇਨ ਦੇ ਦੌਰਾਨ ਇਕ ਹਾਟਲਾਈਨ ਦਾ ਪ੍ਰਸਤਾਵ ਰੱਖਿਆ ਸੀ।

Show More

Related Articles

Leave a Reply

Your email address will not be published. Required fields are marked *

Close