International

ਟਾਈਟੈਨਿਕ ‘ਤੇ ਸਵਾਰ ਸਭ ਤੋਂ ਅਮੀਰ ਵਿਅਕਤੀ ਦੀ ਘੜੀ ਹੋਈ ਨਿਲਾਮ, 12 ਕਰੋੜ ਰੁਪਏ ‘ਚ ਵਿਕੀ

ਨਿਊਯਾਰਕ: ਟਾਈਟੈਨਿਕ ‘ਚ ਸਵਾਰ ਸਭ ਤੋਂ ਅਮੀਰ ਯਾਤਰੀ ਦੀ ਸੋਨੇ ਦੀ ਘੜੀ ਨਿਲਾਮ ਹੋ ਗਈ ਹੈ। ਜਾਣਕਾਰੀ ਮੁਤਾਬਕ ਕਾਰੋਬਾਰੀ ਜਾਨ ਜੈਕਬ ਐਸਟਰ ਦੀ ਇਹ ਘੜੀ 12 ਕਰੋੜ ਰੁਪਏ ਤੋਂ ਵੱਧ ਵਿੱਚ ਵਿਕ ਚੁੱਕੀ ਹੈ। ਨਿਲਾਮੀ ਅਧਿਕਾਰੀ ਐਂਡਰਿਊ ਐਲਡਰਿਜ ਨੇ ਕਿਹਾ ਕਿ ਇਹ ਵਿਸ਼ਵ ਰਿਕਾਰਡ ਹੈ।
ਰਿਪੋਰਟ ਮੁਤਾਬਕ ਇਸ ਘੜੀ ਦੇ ਨਾਲ ਜੌਨ ਦੇ ਸੋਨੇ ਦੇ ਕਫਲਿੰਕਸ ਵੀ ਮੌਜੂਦ ਹਨ। ਇਸ ਨੂੰ ਅਮਰੀਕਾ ਦੇ ਇੱਕ ਨਿੱਜੀ ਕੁਲੈਕਟਰ ਹੈਨਰੀ ਐਲਡਰਿਜ ਐਂਡ ਸੰਨਜ਼ ਦੁਆਰਾ ਖਰੀਦਿਆ ਗਿਆ ਸੀ। ਇਸ ਤੋਂ ਪਹਿਲਾਂ ਟਾਈਟੈਨਿਕ ਜਹਾਜ਼ ਦੇ ਡੁੱਬਣ ਸਮੇਂ ਘਬਰਾਏ ਹੋਏ ਯਾਤਰੀਆਂ ਨੂੰ ਸ਼ਾਂਤ ਕਰਨ ਲਈ ਜੋ ਵਾਇਲਨ ਵਜਾਇਆ ਗਿਆ ਸੀ, ਉਸ ਦੀ ਸਾਲ 2013 ਵਿੱਚ ਨਿਲਾਮੀ ਕੀਤੀ ਗਈ ਸੀ। ਨਿਲਾਮੀ ਸ਼ੁਰੂ ਹੋਣ ਦੇ 10 ਮਿੰਟਾਂ ਦੇ ਅੰਦਰ ਹੀ ਇਹ ਵਾਇਲਨ 9.5 ਕਰੋੜ ਰੁਪਏ ਵਿੱਚ ਵਿਕ ਗਿਆ।
ਹਾਲਾਂਕਿ ਬਾਅਦ ‘ਚ ਟਾਈਟੈਨਿਕ ਡੁੱਬਣਾ ਸ਼ੁਰੂ ਹੋ ਗਿਆ ਅਤੇ ਕਪਤਾਨ ਨੇ ਲਾਈਫਬੋਟ ਰਾਹੀਂ ਲੋਕਾਂ ਨੂੰ ਜਹਾਜ਼ ‘ਚੋਂ ਕੱਢਣਾ ਸ਼ੁਰੂ ਕਰ ਦਿੱਤਾ। ਜਦੋਂ ਤੱਕ ਜੌਨ ਨੂੰ ਖ਼ਤਰੇ ਦਾ ਅਹਿਸਾਸ ਹੋਇਆ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਅਜਿਹੇ ‘ਚ ਉਸ ਨੇ ਸਭ ਤੋਂ ਪਹਿਲਾਂ ਆਪਣੀ ਪਤਨੀ ਮੈਡੇਲੀਨ ਐਸਟਰ ਨੂੰ ਚੌਥੀ ਲਾਈਫਬੋਟ ਰਾਹੀਂ ਭੇਜਿਆ ਅਤੇ ਖੁਦ ਜਹਾਜ਼ ‘ਤੇ ਹੀ ਰਿਹਾ। ਜੌਨ ਦੀ ਲਾਸ਼ ਟਾਈਟੈਨਿਕ ਦੇ ਡੁੱਬਣ ਤੋਂ ਲਗਭਗ ਇੱਕ ਹਫ਼ਤੇ ਬਾਅਦ ਸਮੁੰਦਰ ਵਿੱਚ ਮਿਲੀ ਸੀ। ਉਸ ਦੀ ਜੇਬ ਵਿਚ ਸੋਨੇ ਦੀ ਘੜੀ ਸੀ। ਜੌਨ ਉਸ ਜਹਾਜ਼ ਵਿਚ ਮੌਜੂਦ ਸਭ ਤੋਂ ਅਮੀਰ ਆਦਮੀ ਸੀ। ਉਸ ਸਮੇਂ ਇਸ ਦੀ ਕੀਮਤ 725 ਕਰੋੜ ਰੁਪਏ ਸੀ, ਜੋ ਅੱਜ ਦੇ ਕਈ ਅਰਬਾਂ ਡਾਲਰਾਂ ਦੇ ਬਰਾਬਰ ਹੋਵੇਗੀ। ਜੌਹਨ ਦੇ ਪੁੱਤਰ ਵਿਨਸੈਂਟ ਐਸਟਰ ਨੇ ਆਪਣੇ ਪਿਤਾ ਦੀ ਘੜੀ ਆਪਣੇ ਕਾਰਜਕਾਰੀ ਸਕੱਤਰ ਦੇ ਪੁੱਤਰ ਵਿਲੀਅਮ ਡੌਬਿਨ ਨੂੰ ਦੇ ਦਿੱਤੀ ਸੀ।

Show More

Related Articles

Leave a Reply

Your email address will not be published. Required fields are marked *

Close