National

ਏਅਰ ਇੰਡੀਆ ਨੇ 25 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ

ਨਵੀਂ ਦਿੱਲੀ : ਏਅਰ ਇੰਡੀਆ ਨੇ ‘ਸਿਕ ਲੀਵ’ ’ਤੇ ਗਏ 200 ਤੋਂ ਵੱਧ ਮੁਲਾਜ਼ਮਾਂ ਵਿਚੋਂ 25 ਨੂੰ ਬਰਖਾਸਤ ਕਰ ਦਿੱਤਾ ਹੈ। ਏਅਰ ਇੰਡੀਆ ਨੇ ਅਜਿਹੇ ਮੁਲਾਜ਼ਮਾਂ ਨੂੰ ਕੰਮਕਾਜ ਵਿੱਚ ਵਿਘਨ ਪਾਉਣ ਅਤੇ ਨਿਯੁਕਤੀ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਮੰਨਦੇ ਹੋਏ ਬਰਖਾਸਤਗੀ ਦਾ ਨੋਟਿਸ ਦਿੱਤਾ ਹੈ।

ਦਰਅਸਲ, 100 ਤੋਂ ਵੱਧ ਕਰੂ ਮੈਂਬਰਾਂ ਦੇ ਅਚਾਨਕ ਬੀਮਾਰ ਛੁੱਟੀ ਤੇ ਜਾਣ ਕਾਰਨ ਏਅਰਲਾਈਨ ਨੂੰ ਪਿਛਲੇ ਦੋ ਦਿਨਾਂ ਵਿੱਚ ਆਪਣੀਆਂ 90 ਉਡਾਣਾਂ ਰੱਦ ਕਰਨੀਆਂ ਪਈਆਂ। ਏਅਰ ਇੰਡੀਆ ਐਕਸਪ੍ਰੈਸ ਦੇ ਸੀਨੀਅਰ ਕੈਬਿਨ ਕਰੂ ਮੈਂਬਰ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਤਰ੍ਹਾਂ ਦੀ ਹੜਤਾਲ ਤੇ ਚਲੇ ਗਏ ਹਨ।

Show More

Related Articles

Leave a Reply

Your email address will not be published. Required fields are marked *

Close