International

ਟਰੰਪ ਦਾ ਰਿਪਬਲੀਕਨ ਪਾਰਟੀ ਵਿਚ ਹੁਣ ਕੋਈ ਭਵਿੱਖ ਨਹੀਂ ਹੈ-ਨਿਕੀ ਹੇਲੀ

ਕੈਲੀਫੋਰਨੀਆ – ਸੰਯੁਕਤ ਰਾਸ਼ਟਰ ਦੀ ਅਮਰੀਕਾ ਦੀ ਸਾਬਕਾ ਰਾਜਦੂਤ ਨਿਕੀ ਹੇਲੀ ਨੇ 6 ਜਨਵਰੀ ਨੂੰ ਕੈਪੀਟਲ ਹਿੱਲ ਉਪਰ ਹੋਏ ਹਮਲੇ ਲਈ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਿੱਧੇ ਤੌਰ ‘ਤੇ ਸਖਤ ਅਲੋਚਨਾ ਕੀਤੀ ਹੈ। ‘ਪੋਲੀਟੀਕੋ ਮੈਗਜ਼ੀਨ’ ਵਿਚ ਪ੍ਰਕਾਸ਼ਿਤ ਇਕ ਮੁਲਾਕਾਤ ਵਿੱਚ ਉਨ੍ਹਾਂ ਕਿਹਾ ਹੈ ਕਿ ” ਸਾਨੂੰ ਇਹ ਪ੍ਰਵਾਨ ਕਰਨਾ ਪਵੇਗਾ ਕਿ ਉਸ ਨੇ ਸਾਡੀ ਹੇਠੀ ਕੀਤੀ ਹੈ। ਉਹ ਉਸ ਰਾਹ ਉਪਰ ਚਲਾ ਗਿਆ ਜਿਸ ਉਪਰ ਉਸ ਨੂੰ ਨਹੀਂ ਜਾਣਾ ਚਾਹੀਦਾ ਸੀ। ਅਸੀਂ ਇਹ ਮੁੜ ਵਾਪਰਨ ਦੇਣਾ ਪ੍ਰਵਾਨ ਨਹੀਂ ਕਰ ਸਕਦੇ।” ਨਿਕੀ ਹੇਲੀ ਰਿਪਬਲੀਕਨ ਪਾਰਟੀ ਵਿਚ ਅਹਿਮ ਸਥਾਨ ਰਖਦੀ ਹੈ। ਉਸ ਨੇ 2018 ਵਿਚ ਟਰੰਪ ਪ੍ਰਸ਼ਾਸਨ ਨੂੰ ਅਲਵਿਦਾ ਕਹਿ ਦਿੱਤਾ ਸੀ ਜਦ ਕਿ ਇਸ ਦੇ ਉਲਟ ਹੋਰ ਬਹੁਤ ਸਾਰੇ ਅਧਿਕਾਰੀ ਸਾਬਕਾ ਰਾਸ਼ਟਰਪਤੀ ਹੱਥੋਂ ਜਨਤਿਕ ਤੌਰ ‘ਤੇ ਜਲੀਲ ਹੋਏ ਸਨ। ਹੇਲੇ ਨੇ ਕਿਹਾ ਕਿ ਸੈਨੇਟ ਨੂੰ ਟਰੰਪ ਵੱਲੋਂ ਭਵਿੱਖ ਵਿਚ ਕੋਈ ਜਨਤਿਕ ਅਹੁੱਦਾ ਸੰਭਾਲਣ ਉਪਰ ਰੋਕ ਲਾਉਣ ਬਾਰੇ ਵਿਚਾਰ ਕਰਨੀ ਚਾਹੀਦੀ ਹੈ। ਉਸ ਨੂੰ 2024 ਵਿਚ ਦੁਬਾਰਾ ਚੋਣ ਲੜਨ ਤੋਂ ਰੋਕਿਆ ਜਾਣਾ ਚਾਹੀਦਾ ਹੈ। ਹੇਲੇ ਨੇ ਭਵਿੱਖਬਾਣੀ ਕਰਦਿਆਂ ਕਿਹਾ ਕਿ ਟਰੰਪ ਦੁਬਾਰਾ ਸੰਘੀ ਅਹੁੱਦੇ ਲਈ ਯਤਨ ਨਹੀਂ ਕਰੇਗਾ, ਉਸ ਦਾ ਰਿਪਬਲੀਕਨ ਪਾਰਟੀ ਵਿਚ ਕੋਈ ਭਵਿੱਖ ਨਹੀਂ ਹੈ। ਉਨ੍ਹਾਂ ਕਿਹਾ ਮੈ ਨਹੀਂ ਸੋਚਦੀ ਕਿ ਪਾਰਟੀ ਵੱਲੋਂ ਉਸ ਬਾਰੇ ਦੁਬਾਰਾ ਸੋਚਿਆ ਜਾਵੇਗਾ ਹਾਲਾਂ ਕਿ ਹੇਲੇ ਨੇ ਇਹ ਸਵਿਕਾਰ ਕੀਤਾ ਕਿ ਅਜੇ ਵੀ ਰਿਪਬਲੀਕਨਾਂ ਵਿਚ ਟਰੰਪ ਪ੍ਰਤੀ ਬਹੁਤ ਸਨੇਹ ਹੈ। ਹੇਲੇ ਨੇ 6 ਜਨਵਰੀ ਨੂੰ ਸਾਬਕਾ ਉੱਪ ਰਾਸ਼ਟਰਪਤੀ ਮਾਈਕ ਪੈਨਸ ਨਾਲ ਟਰੰਪ ਵੱਲੋਂ ਕੀਤੇ ਵਿਵਹਾਰ ਉਪਰ ਆਪਣਾ ਗੁੱਸਾ ਜਾਹਿਰ ਕਰਦਿਆਂ ਕਿਹਾ ਕਿ ਉਹ ਉਸ ਦਿਨ ਤੋਂ ਬਾਅਦ ਟਰੰਪ ਨਾਲ ਨਹੀਂ ਬੋਲੀ। ਟਰੰਪ ਨੇ ਟਵਿਟਰ ਉਪਰ ਪੈਨਸ ਨੂੰ ਨਿਸ਼ਾਨਾ ਬਣਾਉਂਦਿਆਂ ਲਿਖਿਆ ਸੀ ਕਿ ਉਹ ਇਲੈਕਟਰੋਲ ਕਾਲਜ ਵੋਟਾਂ ਗਿਣਨ ਲਈ ਕਾਂਗਰਸ ਦੀ ਅਗਵਾਈ ਕਰ ਰਿਹਾ ਹੈ।  ਭੀੜ ਨੇ ਵੋਟਾਂ ਦੀ ਪੁਸ਼ਟੀ ਰੋਕਣ ਲਈ ਕੈਪੀਟਲ ਹਿੱਲ ਉਪਰ ਧਾਵਾ ਬੋਲ ਦਿੱਤਾ ਸੀ ਤੇ ਪੈਨਸ ਨੂੰ ਮਾਰ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸਨ।

Show More

Related Articles

Leave a Reply

Your email address will not be published. Required fields are marked *

Close