Punjab

ਪੰਜਾਬ ਕਾਂਗਰਸ ਮੁੱਖੀ ਰਾਵਤ ਨੇ ਕਿਹਾ – ਸਿੱਧੂ ਪਾਰਟੀ ਦੇ ਭਵਿੱਖ ਨੂੰ ਕਰਨਗੇ ਲੀਡ, ਕੈਪਟਨ ਖ਼ੁਦ ਆਪਣੇ ਬਾਰੇ ਕਰਨ ਫੈਸਲਾ

ਪੰਜਾਬ ਕਾਂਗਰਸ ‘ਚ ਜਲਦ ਹੀ ਵੱਡੇ ਬਦਲਾਅ ਦੇ ਸੰਕੇਤ ਮਿਲੇ ਹਨ। ਪੰਜਾਬ ਕਾਂਗਰਸ ਦੇ ਨਵੇਂ ਮੁੱਖੀ ਅਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਇਸ ਸਬੰਧ ‘ਚ ਇਸ਼ਾਰਾ ਕੀਤਾ ਹੈ। ਇਸ ਦੇ ਕਾਂਗਰਸ ‘ਚ ਨਵਜੋਤ ਸਿੰਘ ਸਿੱਧੂ ਦਾ ਰਾਜਨੀਤਿਕ ‘ਬਨਵਾਸ’ ਜਲਦ ਹੀ ਖਤਮ ਹੋ ਸਕਦਾ ਹੈ। ਰਾਵਤ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦਾ ਭਵਿੱਖ ਹਨ। ਸਿੱਧੂ ਨੂੰ ਚਾਹੀਦਾ ਹੈ ਕਿ ਰਾਹੁਲ ਗਾਂਧੀ ਅਤੇ ਪ੍ਰਿੰਯਕਾ ਗਾਂਧੀ ਵਾਡਰਾ ਦੇ ਨਾਲ ਮਿਲ ਕੇ ਦੇਸ਼ ‘ਚ ਲੋਕਤੰਤਰੀ ਸ਼ਕਤੀਆਂ ਇਕਜੁੱਟ ਕਰਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਿੱਧੂ ਨਾਂ ਸਿਰਫ਼ ਪਾਰਟੀ ਦੀਆਂ ਗਤੀਵਿਧੀਆਂ ‘ਚ ਸ਼ਾਮਿਲ ਹੋਣਗੇ ਬਲਕਿ ਲੀਡ ਵੀ ਕਰਨਗੇ। ਰਾਵਤ ਨੇ ਇਥੇ ਕਾਂਗਰਸ ਵਿਧਾਇਕਾਂ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਦਾ ਇਹ ਬਿਆਨ ਪੰਜਾਬ ਕਾਂਗਰਸ ‘ਚ ਆਉਣ ਵਾਲੇ ਬਦਲਾਅ ਵੱਲ ਇਸ਼ਾਰਾ ਕਰ ਰਿਹਾ ਹੈ। ਹਰੀਸ਼ ਰਾਵਤ ਨੇ ਇਹ ਵੀ ਕਿਹਾ ਹੈ ਕਿ ਉਹ ਲਗਾਤਾਰ ਸਿੱਧੂ ਨਾਲ ਸੰਪਰਕ ਵਿੱਚ ਹਨ। ਇਥੇ ਤੁਹਾਨੂੰ ਦੱਸ ਦਈਏ ਕਿ ਸਿੱਧੂ ਕਾਫੀ ਸਮੇਂ ਤੋਂ ਪੰਜਾਬ ਕਾਂਗਰਸ ਦੀ ਗਤੀਵਿਧੀਆਂ ਤੋਂ ਅਲੱਗ ਹਨ। ਕੇਂਦਰ ਸਰਕਾਰ ਦੇ ਨਵੇਂ ਖੇਤੀਬਾੜੀ ਬਿੱਲ ਨੂੰ ਲੈ ਕੇ ਸਿੱਧੂ ਤੇ ਧੂਰੀ ‘ਚ ਧਰਨੇ ਤਾਂ ਦਿੱਤੇ ਪਰ ਉਹ ਕਾਂਗਰਸ ਦੇ ਮੰਚ ਤੋਂ ਬਿਲਕੁਲ ਅਲੱਗ ਰਹੇ।

Show More

Related Articles

Leave a Reply

Your email address will not be published. Required fields are marked *

Close