International

ਪਾਕਿਸਤਾਨ ਨੇ ਸਊਦੀ ਸ਼ਹਿਜ਼ਾਦੇ ਨੂੰ ਦਿੱਤੀ ਸੋਨ–ਪੱਤਰੇ ਵਾਲੀ ਅਸਾਲਟ–ਰਾਈਫ਼ਲ

ਅਜਿਹੇ ਵੇਲੇ ਜਦੋਂ ਦਹਿਸ਼ਤਗਰਦੀ ਦੇ ਮੁੱਦੇ ਉੱਤੇ ਪਾਕਿਸਤਾਨ ਉੱਤੇ ਬਹੁਤ ਜ਼ਿਆਦਾ ਦਬਾਅ ਪੈ ਰਿਹਾ ਹੈ ਤੇ ਉਸ ਦੀ ਆਰਥਿਕ ਹਾਲਤ ਕਾਫ਼ੀ ਪਤਲੀ ਹੈ; ਉਸ ਨੇ ਸਊਦੀ ਅਰਬ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨੂੰ ਸੋਨੇ ਦਾ ਪੱਤਰਾ ਚੜ੍ਹੀ ਇੱਕ ਅਸਾਲਟ–ਰਾਈਫ਼ਲ ਤੋਹਫ਼ੇ ਵਜੋਂ ਦਿੱਤੀ ਹੈ। ਇੱਥੇ ਵਰਨਣਯੋਗ ਹੈ ਕਿ ਇਸ ਸ਼ਹਿਜ਼ਾਦੇ ਸਲਮਾਨ ਦਾ ਸਊਦੀ ਅਰਬ ਦਾ ਬਾਦਸ਼ਾਹ ਬਣਨਾ ਤੈਅ ਹੈ। ਬੀਤੇ ਦਿਨੀਂ ਜਦੋਂ ਸ਼ਹਿਜ਼ਾਦਾ ਸਲਮਾਨ ਪਾਕਿਸਤਾਨ ਆਏ ਸਨ, ਤਦ ਉਨ੍ਹਾਂ ਨੂੰ ਇਹ ਸੋਨੇ ਦੇ ਪੱਤਰੇ ਵਾਲੀ ਅਸਾਲਟ–ਰਾਈਫ਼ਲ ਭੇਟ ਕੀਤੀ ਗਈ ਸੀ। ਉਹ ਪਹਿਲੀ ਵਾਰ ਪਾਕਿਸਤਾਨ ਆਏ ਸਨ ਪਰ ਫਿਰ ਵੀ ਇਸ ਤੋਂ ਪਹਿਲਾਂ ਕਿਸੇ ਵਿਦੇਸ਼ੀ ਵੀਆਈਪੀ ਨੂੰ ਪਹਿਲਾਂ ਪਾਕਿਸਤਾਨ ਵਿੱਚ ਤੋਹਫ਼ੇ ਵਜੋਂ ਸਰਕਾਰੀ ਤੌਰ ਉੱਤੇ ਅਸਾਲਟ ਰਾਈਫ਼ਲ ਨਹੀਂ ਦਿੱਤੀ ਗਈ। ਪਾਕਿਸਤਾਨ ਦੇ ਅਖ਼ਬਾਰ ‘ਦਿ ਨਿਊਜ਼ ਇੰਟਰਨੈਸ਼ਨਲ’ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੀ ਸੈਨੇਟ ਦੇ ਵਫ਼ਦ ਨੇ ਸ਼ਹਿਜ਼ਾਦਾ ਸਲਮਾਨ ਨਾਲ ਪ੍ਰਧਾਨ ਮੰਤਰੀ ਦੀ ਰਿਹਾਇਸ਼ਗਾਹ ਵਿਖੇ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਇੱਕ ਚਿੱਤਰ ਤੇ ਸੋਨੇ ਦੇ ਪੱਤਰੇ ਵਾਲੀ ਗੰਨ ਭੇਟ ਕੀਤੀ। ਚੇਤੇ ਰਹੇ ਕਿ ਸ਼ਹਜ਼ਾਦਾ ਸਲਮਾਨ ਸਊਦੀ ਅਰਬ ਦੇ ਰੱਖਿਆ ਮੰਤਰੀ ਵੀ ਹਨ। ਇਸ ਤੋਂ ਪਹਿਲਾਂ ਬੀਤੇ ਜਨਵਰੀ ਮਹੀਨੇ ਸਊਦੀ ਅਰਬ ਦੇ ਸ਼ਹਿਜ਼ਾਦੇ ਫ਼ਾਹਦ ਬਿਨ ਸੁਲਤਾਨ ਬਿਨ ਅਬਦੁਲ ਅਜ਼ੀਜ਼ ਅਲ ਸਊਦ, ਜੋ ਤਾਬੁਕ ਦੇ ਗਵਰਨਰ ਵੀ ਹਨ, ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਸੋਨੇ ਦੀ ਕਲਾਸ਼ਨੀਕੋਵ ਰਾਈਫ਼ਲ ਤੇ ਗੋਲੀਆਂ ਭੇਟ ਕੀਤੀਆਂ ਸਨ। ਤਦ ਸ੍ਰੀ ਖ਼ਾਨ ਨੇ ਉਸ ਰੂਸੀ ਗੰਨ ਲਈ ਸ਼ਹਿਜ਼ਾਦੇ ਦਾ ਸ਼ੁਕਰੀਆ ਅਦਾ ਕੀਤਾ ਸੀ। ਹੁਣ ਜਦੋਂ ਸਊਦੀ ਸ਼ਹਿਜ਼ਾਦੇ ਨੇ ਪਾਕਿਸਤਾਨ ਦਾ ਦੌਰਾ ਕੀਤਾ ਸੀ, ਤਦ ਕਸ਼ਮੀਰ ਦੇ ਪੁਲਵਾਮਾ ਵਿਖੇ ਅੱਤਵਾਦੀ ਹਮਲੇ ਦੌਰਾਨ ਸੀਆਰਪੀਐੱਫ਼ ਦੇ 45 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਸੀ ਤੇ ਹੁਣ ਵੀ ਹੈ। ਉਹ ਹਮਲਾ ਪਾਕਿਸਤਾਨ ਸਥਿਤ ਜੱਥੇਬੰਦੀ ਜੈਸ਼–ਏ–ਮੁਹੰਮਦ ਨੇ ਕਰਵਾਇਆ ਸੀ।

Show More

Related Articles

Leave a Reply

Your email address will not be published. Required fields are marked *

Close