Canada

ਜਲਦ ਹੀ ਘਟਣਗੀਆਂ ਗਰੌਸਰੀ ਦੀਆਂ ਕੀਮਤਾਂ : ਸ਼ੈਂਪੇਨ

ਓਟਵਾ : ਦਿਨੋਂ ਦਿਨ ਵੱਧ ਰਹੀਆਂ ਫੂਡ ਦੀਆਂ ਕੀਮਤਾਂ ਤੋਂ ਪਰੇਸ਼ਾਨ ਕੈਨੇਡੀਅਨਜ਼ ਨੂੰ ਜਲਦ ਹੀ ਰਾਹਤ ਮਿਲੇਗੀ ਤੇ ਉਹ ਵੇਖਣਗੇ ਕਿ ਵੱਡੇ ਗਰੌਸਰਜ਼ ਵੱਲੋਂ ਫੂਡ ਦੀਆਂ ਕੀਮਤਾਂ ਨੂੰ ਵਧਣ ਤੋਂ ਰੋਕ ਦਿੱਤਾ ਗਿਆ ਹੈ ਤੇ ਉਨ੍ਹਾਂ ਦੇ ਖਾਣ-ਪੀਣ ਦਾ ਬਿੱਲ ਘਟਣ ਲੱਗਿਆ ਹੈ। ਇਹ ਦਾਅਵਾ ਇੰਡਸਟਰੀ ਮੰਤਰੀ ਫਰੈਂਕੌਇਸ ਫਿਲਿਪ ਸੈ਼ਂਪੇਨ ਵੱਲੋਂ ਵੀਰਵਾਰ ਨੂੰ ਕੀਤਾ ਗਿਆ।
ਸ਼ੈਂਪੇਨ ਨੇ ਆਖਿਆ ਕਿ ਲੋਬਲਾਅ, ਮੈਟਰੋ, ਐਂਪਾਇਰ, ਵਾਲਮਾਰਟ ਤੇ ਕੌਸਕੋ ਵੱਲੋਂ ਕੀਤੇ ਗਏ ਵਾਅਦੇ ਮੁਤਾਬਕ ਇਨ੍ਹਾਂ ਪੰਜਾਂ ਨੇ ਵੱਖ ਵੱਖ ਤਰ੍ਹਾਂ ਦੀ ਕਾਰਵਾਈ ਕਰਕੇ ਫੂਡ ਦੀਆਂ ਕੀਮਤਾਂ ਨੂੰ ਸਥਿਰ ਰੱਖਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ ਤੇ ਇਸ ਨਾਲ ਜਲਦ ਹੀ ਕੈਨੇਡੀਅਨਜ਼ ਨੂੰ ਇਸ ਪਾਸੇ ਤੋਂ ਸਾਹ ਆ ਜਾਵੇਗਾ।ਮਿਸਾਲ ਵਜੋਂ ਸਰਕਾਰ ਵੱਲੋਂ ਇਹ ਵਾਅਦਾ ਕੀਤਾ ਜਾ ਰਿਹਾ ਹੈ ਕਿ ਗਰੌਸਰਜ਼ ਅਹਿਮ ਫੂਡ ਪ੍ਰੋਡਕਟਸ ਉੱਤੇ ਵੱਧ ਤੋਂ ਵੱਧ ਡਿਸਕਾਊਂਟ ਦੇਣਗੇ। ਇਸ ਨਾਲ ਪੰਜਾਂ ਵਿੱਚ ਮੁਕਾਬਲੇਬਾਜ਼ੀ ਵੀ ਵਧੇਗੀ ਤੇ ਜੇਤੂ ਕੈਨੇਡੀਅਨ ਹੋਣਗੇ। ਉਨ੍ਹਾਂ ਆਖਿਆ ਕਿ ਇਹ ਤਾਂ ਕੁੱਝ ਕੁ ਕਦਮ ਹਨ ਜਿਹੜੇ ਸ਼ੁਰੂਆਤ ਵਿੱਚ ਚੁੱਕੇ ਜਾਣਗੇ, ਆਉਣ ਵਾਲੇ ਸਮੇਂ ਵਿੱਚ ਤਾਂ ਹੋਰ ਕਦਮ ਵੀ ਇਨ੍ਹਾਂ ਗਰੌਸਰਜ਼ ਵੱਲੋਂ ਚੁੱਕੇ ਜਾਣਗੇ।
ਸੈ਼ਂਪੇਨ ਨੇ ਆਖਿਆ ਕਿ ਇਸ ਤੋਂ ਇਲਾਵਾ ਫੈਡਰਲ ਸਰਕਾਰ ਕੰਜਿ਼ਊਮਰ ਅਫੇਅਰਜ਼ ਆਫਿਸ ਵਿੱਚ ਇੱਕ ਗਰੌਸਰੀ ਟਾਸਕ ਫੋਰਸ ਕਾਇਮ ਕਰਨ ਜਾ ਰਹੀ ਹੈ, ਜਿਹੜੀ ਇਸ ਗੱਲ ਦੀ ਨਿਗਰਾਨੀ ਕਰੇਗੀ ਕਿ ਗਰੌਸਰਜ਼ ਵੱਲੋਂ ਆਪਣੀਆਂ ਵਚਨਬੱਧਤਾਵਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਜਾਂ ਨਹੀਂ ਤੇ ਫੂਡ ਇੰਡਸਟਰੀ ਵਿੱਚ ਮੌਜੂਦ ਹੋਰਨਾਂ ਲੋਕਾਂ ਵੱਲੋਂ ਇਸ ਪਾਸੇ ਕੀ ਕਾਰਵਾਈ ਕੀਤੀ ਜਾ ਰਹੀ ਹੈ।ਇਸ ਟਾਸਕ ਫੋਰਸ ਕੋਲ ਇਹ ਸ਼ਕਤੀ ਹੋਵੇਗੀ ਕਿ ਇਹ ਕੰਜਿ਼ਊਮਰਜ਼ ਨੂੰ ਨੁਕਸਾਨ ਪਹੁੰਚਾਉਣ ਵਾਲੇ ਰੁਝਾਨਾਂ ਦਾ ਪਰਦਾਫਾਸ਼ ਕਰੇ ਤੇ ਮਾਮਲੇ ਦੀ ਜਾਂਚ ਕਰੇ।ਸੈ਼ਂਪੇਨ ਨੇ ਇਹ ਵੀ ਆਖਿਆ ਕਿ ਗਰੌਸਰੀ ਸਬੰਧੀ ਕੋਡ ਆਫ ਕੰਡਕਟ ਲਿਆਉਣ ਦੀ ਵੀ ਸਰਕਾਰ ਦੀ ਯੋਜਨਾ ਹੈ ਤਾਂ ਕਿ ਇਸ ਸੈਕਟਰ ਵਿੱਚ ਪਾਰਦਰਸ਼ਤਾ ਲਿਆਂਦੀ ਜਾ ਸਕੇ।

Show More

Related Articles

Leave a Reply

Your email address will not be published. Required fields are marked *

Close