Entertainment

ਚੰਡੀਗੜ੍ਹ ਕੰਸਰਟ ਨੂੰ ਲੈ ਕੇ ਮੁਸ਼ਕਿਲਾਂ ‘ਚ ਫਸੇ ਸਿੰਗਰ ਅਰਿਜੀਤ ਸਿੰਘ

ਬਾਲੀਵੁੱਡ ਦੇ ਫੇਮਸ ਸਿੰਗਰ ਅਰਿਜੀਤ ਸਿੰਘ ਆਪਣੀ ਸ਼ਾਨਦਾਰ ਗਾਇਕੀ ਲਈ ਜਾਣੇ ਜਾਂਦੇ ਹਨ। ਉਸਦੇ ਗੀਤ ਰਿਲੀਜ਼ ਹੁੰਦੇ ਹੀ ਫੈਨਸ ਦੀ ਪਲੇਲਿਸਟ ਵਿੱਚ ਸ਼ਾਮਲ ਹੋ ਜਾਂਦੇ ਹਨ। ਗਾਇਕੀ ਤੋਂ ਇਲਾਵਾ ਅਰਿਜੀਤ ਆਪਣੇ ਚਾਹੁਣ ਵਾਲਿਆਂ ਨੂੰ ਲਾਈਵ ਕੰਸਰਟ ਦਾ ਤੋਹਫਾ ਵੀ ਦਿੰਦੇ ਹਨ।
ਸਿੰਗਰ ਕਈ ਵਾਰ ਆਪਣੇ ਲਾਈਵ ਕੰਸਰਟ ਲਈ ਵੀ ਮੁਸੀਬਤ ਵਿੱਚ ਫਸ ਜਾਂਦੇ ਹਨ। ਹਾਲ ਹੀ ਵਿੱਚ ਅਰਿਜੀਤ ਦੇ ਕੰਸਰਟ ਨੂੰ ਲੈ ਕੇ ਇੱਕ ਵੱਡੀ ਮੁਸੀਬਤ ਸਾਹਮਣੇ ਆਈ ਹੈ। ਅਰਿਜੀਤ ਆਪਣੇ ਗੀਤਾਂ ਨਾਲ ਆਪਣੇ ਪ੍ਰਸ਼ੰਸਕਾਂ ਦਾ ਮਨ ਮੋਹ ਲੈਂਦਾ ਹੈ। ਸੋਸ਼ਲ ਮੀਡੀਆ ਤੋਂ ਲੈ ਕੇ ਅਸਲ ਜ਼ਿੰਦਗੀ ਤੱਕ ਲੋਕ ਉਸ ਨੂੰ ਤੇ ਉਸ ਦੇ ਗਾਣਿਆਂ ਨੂੰ ਕਾਫੀ ਪਸੰਦ ਕਰਦੇ ਹਨ। ਮਿਊਜ਼ਿਕ ਇੰਡਸਟਰੀ ‘ਚ ਉਨ੍ਹਾਂ ਦੀ ਵੱਡੀ ਫੈਨ ਫੋਲੋਇੰਗ ਹੈ।

ਹਾਲ ਹੀ ਵਿੱਚ, ਅਰਿਜੀਤ ਦਾ ਚੰਡੀਗੜ੍ਹ ਵਿੱਚ ਇੱਕ ਸੰਗੀਤ ਸਮਾਰੋਹ ਹੋਣਾ ਸੀ, ਪਰ ਫੈਨਸ ਨੂੰ ਝਟਕਾ ਲੱਗਿਆ ਹੈ ਕਿਉਂਕਿ ਉਸ ਦਾ ਮਿਊਜ਼ਿਕ ਸਮਾਰੋਹ ਮੁਲਤਵੀ ਕਰ ਦਿੱਤਾ ਗਿਆ ਹੈ। ਸਿੰਗਰ ਵੱਲੋਂ ਸਮਾਗਮ ਮੁਲਤਵੀ ਕਰਨ ਤੋਂ ਬਾਅਦ ਈਵੈਂਟ ਮੈਨੇਜਮੈਂਟ ਨੇ ਐਲਾਨ ਕੀਤਾ ਕਿ ਜਲਦੀ ਹੀ ਨਵੀਂ ਤਰੀਕ ਦਾ ਐਲਾਨ ਕੀਤਾ ਜਾਵੇਗਾ। ਇਸ ਕੰਸਰਟ ਦੀ ਤਰੀਕ ਖਰਾਬ ਮੌਸਮ ਕਾਰਨ ਟਾਲ ਦਿੱਤੀ ਗਈ ਸੀ। ਇਸ ਤੋਂ ਬਾਅਦ ਇਸ ਸਮਾਰੋਹ ਨਾਲ ਜੁੜੀ ਇਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ ਕਿ ਇਸ ਸਮਾਗਮ ਨੂੰ ਲੈ ਕੇ ਕੁਝ ਫਰਜ਼ੀ ਪ੍ਰਚਾਰ ਵੀ ਕੀਤੇ ਜਾ ਰਹੇ ਹਨ, ਜਿਸ ਲਈ ਐੱਫਆਈਆਰ ਦਰਜ ਹੋਈ ਹੈ।

Show More

Related Articles

Leave a Reply

Your email address will not be published. Required fields are marked *

Close