Canada

ਅਲਬਰਟਾ ‘ਸੂਬਾਈ ਚੋਣਾਂ ਵਿੱਚ 2 ਦਰਜਨ ਤੋਂ ਵਧੇਰੇ ਭਾਰਤੀ ਮੂਲ ਦੇ ਉਮੀਦਵਾਰ ਚੋਣ ਮੈਦਾਨ ‘ਚ

ਅਲਬਰਟਾ (ਦੇਸ ਪੰਜਾਬ ਟਾਈਮਜ਼)-  ਅਲਬਰਟਾ ਪ੍ਰੋਵਿੰਸ਼ੀਅਲ ਚੋਣਾਂ ’ਚ ਭਾਰਤੀ ਮੂਲ ਦੇ 2 ਦਰਜਨ ਤੋਂ ਵਧੇਰੇ ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ। ਐਲਬਰਟਾ ਵਿੱਚ ਇਸ ਸਮੇਂ ਯੂਨਾਈਟੇਡ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਹੈ । ਪ੍ਰੋਵਿੰਸ ਵਿੱਚ ਕਰੀਬ 27 ਲੱਖ 84 ਹਜ਼ਾਰ ਵੋਟਰ ਹਨ। ਐਲਬਰਟਾ ਵਿੱਚ ਕੁੱਲ 87 ਸੀਟਾਂ ਹਨ। ਕੈਲਗਰੀ ਅਤੇ ਐਡਮੰਟਨ ਸ਼ਹਿਰ ‘ਚ ਭਾਰਤੀ ਮੂਲ ਦੇ ਜ਼ਿਆਦਾਤਰ ਉਮੀਦਵਾਰ ਦੇਖਣ ਨੂੰ ਮਿਲ ਰਹੇ ਹਨ ਕਿਉਕਿ ਇਹਨਾਂ ਦੋ ਸ਼ਹਿਰਾਂ ‘ਚ ਪੰਜਾਬੀ ਵੱਡੀ ਗਿਣਤੀ ਵਿੱਚ ਰਹਿੰਦੇ ਹਨ ਅਤੇ ਦੋਵੇਂ ਸ਼ਹਿਰ ਦੇ ਮੇਅਰ ਵੀ ਪੰਜਾਬੀ ਮੂਲ ਦੇ ਹਨ।

ਅਲਬਰਟਾ ਦੀ ਸਾਬਕਾ ਟ੍ਰੇਡ, ਇਮੀਗ੍ਰੇਸ਼ਨ ਐਂਡ ਮਲਟੀਕਲਚਰਲਿਜ਼ਮ ਮਿਨਿਸਟਰ , ਰਾਜਨ ਸਾਹਨੀ ਮੁੜ ਤੋਂ ਚੋਣ ਮੈਦਾਨ ਵਿੱਚ ਹਨ। ਸਾਹਨੀ , ਕੈਲਗਰੀ ਨੌਰਥ ਵੈਸਟ ਤੋਂ ਉਮੀਦਵਾਰ ਹਨ। ਕੈਲਗਰੀ ਫਾਲਕਨਰਿਜ਼ ਤੋਂ ਯੂਸੀਪੀ ਉਮੀਦਵਾਰ ਅਤੇ ਵਿਧਾਇਕ ਦਵਿੰਦਰ ਤੂਰ ਮੁੜ ਤੋਂ ਚੋਣ ਲੜ ਰਹੇ ਹਨ ਅਤੇ ਇਸ ਸੀਟ ਤੋਂ ਪਰਮੀਤ ਸਿੰਘ ਬੋਪਾਰਾਏ ਐਨਡੀਪੀ ਉਮੀਦਵਾਰ ਹਨ। ਇਸ ਸੀਟ ਤੋਂ ਅਹਿਮਦ ਹਸਨ ਗ੍ਰੀਨ ਪਾਰਟੀ ਆਫ਼ ਐਲਬਰਟਾ ਦੇ ਉਮੀਦਵਾਰ ਹਨ।

 

Show More

Related Articles

Leave a Reply

Your email address will not be published. Required fields are marked *

Close