Canada

ਐਚਆਈਵੀ ਟੈਸਟਿੰਗ ਲਈ 18 ਮਿਲੀਅਨ ਡਾਲਰ ਖਰਚੇਗੀ ਫੈਡਰਲ ਸਰਕਾਰ

ਅਲਬਰਟਾ (ਦੇਸ ਪੰਜਾਬ ਟਾਈਮਜ਼)- ਫੈਡਰਲ ਸਿਹਤ ਮੰਤਰੀ ਜੀਨ-ਯਵੇਸ ਡਕਲਸ ਨੇ ਸੋਮਵਾਰ ਨੂੰ ਆਖਿਆ ਕਿ ਦੂਰ ਦਰਾਜ ਦੀਆਂ ਕਮਿਊਨਿਟੀਜ਼ ਤੇ ਜਿੱਥੇ ਪਹੁੰਚਣਾ ਮੁਸ਼ਕਲ ਹੈ ਅਜਿਹੀਆਂ ਥਾਂਵਾਂ ਉੱਤੇ ਰਹਿਣ ਵਾਲਿਆਂ ਲਈ ਐਚਆਈਵੀ ਟੈਸਟਿੰਗ ਵਾਸਤੇ ਸਰਕਾਰ 17·9 ਮਿਲੀਅਨ ਡਾਲਰ ਨਿਵੇਸ਼ ਕਰੇਗੀ।
ਇਹ ਐਲਾਨ ਮਾਂਟਰੀਅਲ ਵਿੱਚ ਕਰਵਾਈ ਗਈ 24ਵੀਂ ਇੰਟਰਨੈਸ਼ਨਲ ਏਡਜ਼ ਕਾਨਫਰੰਸ, ਏਡਜ਼ 2022 ਵਿੱਚ ਕੀਤਾ ਗਿਆ। ਡਕਲਸ ਨੇ ਆਖਿਆ ਕਿ ਸਰਕਾਰ 8 ਮਿਲੀਅਨ ਡਾਲਰ ਸੈਲਫ ਟੈਸਟਿੰਗ ਕਿੱਟਸ ਨੂੰ ਫੰਡ ਕਰਨ ਲਈ ਦੇਵੇਗੀ, ਜਿਨ੍ਹਾਂ ਨੂੰ ਕਿਤੋਂ ਵੀ ਖਰੀਦਿਆ ਜਾ ਸਕੇਗਾ ਤੇ ਘਰ ਵਿੱਚ ਹੀ ਟੈਸਟ ਵੀ ਕੀਤਾ ਜਾ ਸਕੇਗਾ। ਉਨ੍ਹਾਂ ਆਖਿਆ ਕਿ 9·9 ਮਿਲੀਅਨ ਡਾਲਰ ਉੱਤਰੀ, ਦੂਰ ਦਰਾਜ ਜਾਂ ਅਲੱਗ ਥਲੱਗ ਪਈਆਂ ਕਮਿਊਨਿਟੀਜ਼ ਵਿੱਚ ਐਚਆਈਵੀ ਟੈਸਟਿੰਗ ਦੇ ਪਸਾਰ ਲਈ ਖਰਚ ਕੀਤਾ ਜਾਵੇਗਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਕਲਸ ਨੇ ਆਖਿਆ ਕਿ ਭਾਵੇਂ ਅਸੀਂ ਜਾਣਦੇ ਹਾਂ ਕਿ ਐਚਆਈਵੀ ਦੀ ਰੋਕਥਾਮ ਹੋ ਸਕਦੀ ਹੈ, ਫਿਰ ਵੀ ਕੈਨੇਡਾ ਤੇ ਹੋਰਨਾਂ ਮੁਲਕਾਂ ਵਿੱਚ ਐਚਆਈਵੀ ਇਨਫੈਕਸ਼ਨ ਦੀ ਦਰ ਵੱਧ ਹੀ ਹੈ।ਉਨ੍ਹਾਂ ਆਖਿਆ ਕਿ ਟੈਸਟਿੰਗ, ਇਲਾਜ ਤੇ ਕੇਅਰ ਨਾਲ ਅਸੀਂ ਇਸ ਰੁਝਾਨ ਨੂੰ ਮੋੜ ਸਕਦੇ ਹਾਂ।

Show More

Related Articles

Leave a Reply

Your email address will not be published. Required fields are marked *

Close