International

ਆਸਟੇ੍ਰਲੀਆ ਵਿਚ ਭਾਰਤੀ ਮੂਲ ਦਾ ਸਮੀਰ ਬਣਿਆ ਮੇਅਰ

ਸਿਡਨੀ  : ਭਾਰਤੀ ਮੂਲ ਦੇ ਸਮੀਰ ਪਾਂਡੇ ਨੇ ਆਸਟ੍ਰੇਲੀਆ ’ਚ ਨਵਾਂ ਰਿਕਾਰਡ ਬਣਾਇਆ ਹੈ। ਉਸ ਨੂੰ ਆਸਟ੍ਰੇਲੀਆ ਦੇ ਸ਼ਹਿਰ ਪੈਰਾਮਾਟਾ ਕਾਊਂਸਿਲ ਦੇ ਸਿਟੀ ਦੁਆਰਾ ਇਸ ਦੇ ਮੇਅਰ ਵਜੋਂ ਚੁਣਿਆ ਗਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਕੋਈ ਭਾਰਤੀ ਮੂਲ ਦਾ ਵਿਅਕਤੀ ਆਸਟ੍ਰੇਲੀਆ ਵਿਚ ਇਸ ਅਹੁਦੇ ’ਤੇ ਪਹੁੰਚਿਆ ਹੈ। ਪੈਰਾਮਾਟਾ ਸਿਡਨੀ ਦੀ ਸਰਹੱਦ ਨਾਲ ਲੱਗਦੇ ਨਿਊ ਸਾਊਥ ਵੇਲਜ਼ ਦਾ ਇੱਕ ਮਹੱਤਵਪੂਰਨ ਸ਼ਹਿਰ ਹੈ। ਇੱਥੇ ਭਾਰਤੀ ਮੂਲ ਦੇ ਲੋਕਾਂ ਦੀ ਕਾਫੀ ਗਿਣਤੀ ਹੈ। 2.5 ਲੱਖ ਤੋਂ ਵੱਧ ਆਬਾਦੀ ਵਾਲੇ ਇਸ ਸ਼ਹਿਰ ਦੇ ਲਗਭਗ 11.2 ਫੀਸਦੀ ਲੋਕ ਭਾਰਤੀ ਮੂਲ ਦੇ ਹਨ। ਲੇਬਰ ਪਾਰਟੀ ਦੇ ਕੌਂਸਲਰ ਸਮੀਰ ਪਾਂਡੇ ਹੁਣ ਤੱਕ ਡਿਪਟੀ ਲਾਰਡ ਮੇਅਰ ਸਨ ਅਤੇ ਸਾਬਕਾ ਮੇਅਰ ਡੋਨਾ ਡੇਵਿਸ ਦੇ ਵਿਧਾਨ ਸਭਾ ਲਈ ਚੁਣੇ ਜਾਣ ਤੋਂ ਬਾਅਦ ਖਾਲੀ ਹੋਏ ਅਹੁਦੇ ਲਈ ਚੁਣੇ ਗਏ ਹਨ। ਆਪਣੀ ਨਵੀਂ ਭੂਮਿਕਾ ਬਾਰੇ ਗੱਲ ਕਰਦਿਆਂ ਪਾਂਡੇ ਨੇ ਉਤਸ਼ਾਹ ਜ਼ਾਹਰ ਕੀਤਾ। ਉਸ ਨੇ ਕਿਹਾ, ‘ਜਦੋਂ ਮੈਂ ਆਸਟ੍ਰੇਲੀਆ ਆਇਆ ਸੀ, ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੇਰਾ ਸਫ਼ਰ ਇੱਥੇ ਹੋਵੇਗਾ। ਮੈਂ ਆਪਣੀ ਨਵੀਂ ਭੂਮਿਕਾ ਨੂੰ ਲੈ ਕੇ ਉਤਸ਼ਾਹਿਤ ਹਾਂ। ਮੈਂ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ।’

Show More

Related Articles

Leave a Reply

Your email address will not be published. Required fields are marked *

Close