Punjab
ਪੰਜਾਬ ਸੀਐਮ ਮਾਨ ਦੀ ਸੁਰੱਖਿਆ ‘ਚ ਵਾਧਾ, ਭਗਵੰਤ ਮਾਨ ਨੂੰ ਮਿਲਿਆ ‘Z+’ CRPF ਸੁਰੱਖਿਆ ਕਵਰ

ਪੰਜਾਬ ਸੀਐਮ ਭਗਵੰਤ ਮਾਨ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਸੂਤਰਾਂ ਤੋਂ ਖ਼ਬਰ ਮਿਲੀ ਹੈ ਕਿ ਭਗਵੰਤ ਮਾਨ ਦੀ ਸੁਰੱਖਿਆ ‘ਚ ਵਾਧਾ ਕੀਤਾ ਗਿਆ ਹੈ।
ਹੁਣ ਉਨ੍ਹਾਂ ਨੂੰ CRPF ਤੋਂ ਜ਼ੈੱਡ ਪਲੱਸ ਸੁਰੱਖਿਆ ਕਵਰ ਮਿਲ ਗਿਆ ਹੈ। ਕੇਂਦਰ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ‘Z+’ CRPF ਸੁਰੱਖਿਆ ਕਵਰ ਪ੍ਰਦਾਨ ਕੀਤੀ ਹੈ। ਸੁਰੱਖਿਆ ਕਵਰ ਪੂਰੇ ਭਾਰਤ ਵਿੱਚ ਉਨ੍ਹਾਂ ਨਾਲ ਹੋਵੇਗੀ। ਦੱਸ ਦਈਏ ਸੀਐਮ ਮਾਨ ਨੂੰ ਪਹਿਲਾਂ ਹੀ ਪੰਜਾਬ ਪੁਲਿਸ ਸੁਰੱਖਿਆ ਦਿੰਦੀ ਹੈ।