International
ਚੀਨ ‘ਚ ਕੋਰੋਨਾ ਦੀ ਨਵੀਂ ਲਹਿਰ, ਜੂਨ ‘ਚ Omicron ਦਾ XBB ਵੇਰੀਐਂਟ ਮਚਾਏਗਾ ਕਹਿਰ

ਚੀਨ ‘ਚ ਕੋਰੋਨਾ ਦੀ ਨਵੀਂ ਲਹਿਰ ਆ ਗਈ ਹੈ। ਕੋਰੋਨਾ ਦੇ XBB ਵੇਰੀਐਂਟ ਤੋਂ ਬਚਣ ਲਈ ਚੀਨ ਤੇਜ਼ੀ ਨਾਲ ਵੈਕਸੀਨ ਬਣਾਉਣ ‘ਚ ਲੱਗਾ ਹੋਇਆ ਹੈ। ਨਵੀਂ ਲਹਿਰ ਦੇ ਕਾਰਨ, ਜੂਨ ਦੇ ਅੰਤ ਤੱਕ, ਚੀਨ ਵਿੱਚ ਹਰ ਹਫ਼ਤੇ ਕੋਰੋਨਾ ਦੇ 65 ਮਿਲੀਅਨ ਤੋਂ ਵੱਧ ਮਾਮਲੇ ਸਾਹਮਣੇ ਆ ਸਕਦੇ ਹਨ। ਇਹ ਦਾਅਵਾ ਚੀਨ ਦੇ ਮਹਾਂਮਾਰੀ ਵਿਗਿਆਨੀ ਝੋਂਗ ਨੈਨਸ਼ਨ ਨੇ ਗੁਆਂਗਡੋਂਗ ਸੂਬੇ ਦੇ ਗੁਆਂਗਜ਼ੂ ਵਿੱਚ ਚੱਲ ਰਹੇ 2023 ਗ੍ਰੇਟਰ ਬੇ ਏਰੀਆ ਸਾਇੰਸ ਫੋਰਮ ਵਿੱਚ ਕੀਤਾ ਹੈ।
ਝੋਂਗ ਨੈਨਸ਼ਨ ਨੇ ਦੱਸਿਆ ਕਿ ਚੀਨ ਇਸ ਵੇਰੀਐਂਟ ਨਾਲ ਨਜਿੱਠਣ ਲਈ 2 ਨਵੇਂ ਟੀਕਿਆਂ ‘ਤੇ ਕੰਮ ਕਰ ਰਿਹਾ ਹੈ। ਨੈਨਸ਼ਨ ਨੇ ਸਮਝਾਇਆ ਕਿ XBB ਓਮਿਕਰੋਨ ਦਾ ਇੱਕ ਰੂਪ ਹੈ। ਮਾਹਰ ਪਹਿਲਾਂ ਹੀ ਅਪ੍ਰੈਲ ਦੇ ਅਖੀਰ ਅਤੇ ਮਈ ਦੇ ਸ਼ੁਰੂ ਵਿੱਚ ਕੋਰੋਨਾ ਦੀ ਇੱਕ ਛੋਟੀ ਲਹਿਰ ਦੀ ਉਮੀਦ ਕਰ ਰਹੇ ਸਨ। ਅੰਦਾਜ਼ੇ ਮੁਤਾਬਕ ਮਈ ਦੇ ਅੰਤ ਤੱਕ ਚੀਨ ‘ਚ ਇਸ ਵੇਰੀਐਂਟ ਕਾਰਨ ਹਰ ਹਫਤੇ ਕਰੀਬ 4 ਕਰੋੜ ਕੇਸ ਆਉਣਗੇ। ਇਸ ਤੋਂ ਬਾਅਦ ਜੂਨ ‘ਚ ਮਾਮਲੇ ਸਿਖਰ ‘ਤੇ ਹੋਣਗੇ।