Canada

ਫੌਜ ਵਿਚ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਮੈਂਬਰਾਂ ਤੋਂ ਰੱਖਿਆ ਮੰਤਰੀ ਨੇ ਮੰਗੀ ਮੁਆਫੀ

ਅਲਬਰਟਾ (ਦੇਸ ਪੰਜਾਬ ਟਾਈਮਜ਼)-  ਰੱਖਿਆ ਮੰਤਰੀ ਅਨੀਤਾ ਆਨੰਦ ਨੇ ਫੈਡਰਲ ਸਰਕਾਰ ਦੇ ਪੱਖ ਉੱਤੇ ਫੌਜ ਵਿੱਚ ਰਹਿੰਦਿਆਂ ਜਿਨਸੀ ਸ਼ੋਸ਼ਣ ਦਾ ਸਿ਼ਕਾਰ ਹੋਏ ਮੈਂਬਰਜ਼ ਤੋਂ ਮੁਆਫੀ ਮੰਗਦਿਆਂ ਆਖਿਆ ਕਿ ਫੈਡਰਲ ਸਰਕਾਰ ਉਨ੍ਹਾਂ ਦੀ ਹਿਫਾਜ਼ਤ ਕਰਨ ਵਿੱਚ ਅਸਫਲ ਰਹੀ ਜਿਨ੍ਹਾਂ ਨੇ ਰਲ ਕੇ ਕੈਨੇਡਾ ਦੀ ਹਿਫਾਜ਼ਤ ਕਰਨ ਦਾ ਬੀੜਾ ਚੁੱਕਿਆ ਸੀ। ਜਿਨਸੀ ਸ਼ੋਸ਼ਣ ਦਾ ਸਿ਼ਕਾਰ ਮਿਲਟਰੀ ਮੈਂਬਰਾਂ ਨੂੰ ਨਿਆਂ ਤੇ ਜਵਾਬਦੇਹੀ ਦੀ ਗਰੰਟੀ ਵਾਸਤੇ ਸਹੀ ਸਿਸਟਮ ਯਕੀਨੀ ਨਾ ਬਣਾ ਸਕਣ ਲਈ ਵੀ ਆਨੰਦ ਨੇ ਮੁਆਫੀ ਮੰਗੀ। ਉਨ੍ਹਾਂ ਆਖਿਆ ਕਿ ਸ਼ਕਤੀ ਦੀ ਦੁਰਵਰਤੋਂ ਕਾਰਨ ਹੀ ਡਿਫੈਂਸ ਟੀਮ ਦਾ ਵਿਸ਼ਵਾਸ ਟੁੱਟਿਆ। ਜਿੰਨੀਆ ਕਮੀਆਂ ਆਨੰਦ ਨੇ ਗਿਣਾਈਆਂ ਉਨ੍ਹਾਂ ਨੂੰ ਦੂਰ ਕਰਨ ਲਈ ਸਰਕਾਰ ਕੀ ਕਰ ਰਹੀ ਹੈ ਜਾਂ ਕੀ ਕਰੇਗੀ ਇਸ ਬਾਰੇ ਉਨ੍ਹਾਂ ਕੋਈ ਜਾਣਕਾਰੀ ਨਹੀਂ ਦਿੱਤੀ।
ਆਨੰਦ ਤੋਂ ਇਲਾਵਾ ਅਜੇ ਡਿਫੈਂਸ ਚੀਫ ਜਨਰਲ ਵੇਅਨ ਆਇਰ ਤੇ ਰੱਖਿਆ ਵਿਭਾਗ ਦੇ ਡਿਪਟੀ ਮੰਤਰੀ ਜੋਡੀ ਥਾਮਸ ਵੱਲੋਂ ਵੀ ਆਪਣੀਆਂ ਸਬੰਧਤ ਸੰਸਥਾਵਾਂ ਦੇ ਪੱਖ ਉੱਤੇ ਮੁਆਫੀ ਮੰਗੀ ਜਾਣੀ ਬਾਕੀ ਹੈ।ਇਸ ਤੋਂ ਪਹਿਲਾਂ ਫੈਡਰਲ ਲਿਬਰਲ ਸਰਕਾਰ ਨੂੰ ਮਿਲਟਰੀ ਵਿੱਚ ਜਿਨਸੀ ਸ਼ੋਸ਼ਣ ਦੇ ਉੱਠੇ ਮਾਮਲਿਆਂ ਦੇ ਸਬੰਧ ਵਿੱਚ ਕੋਈ ਠੋਸ ਕਾਰਵਾਈ ਨਾ ਕਰਨ ਲਈ ਕਾਫੀ ਨੁਕਤਾਚੀਨੀ ਦਾ ਸਾਹਮਣਾ ਕਰਨਾ ਪਿਆ ਸੀ।

Show More

Related Articles

Leave a Reply

Your email address will not be published. Required fields are marked *

Close