International

ਈਰਾਨ ਨੇ ਕਾਸੀਮ ਸੁਲੇਮਾਨੀ ਦੀ ਥਾਂ ਇਸਮਾਈਲ ਕਿਆਨੀ ਨੂੰ ਐਲਾਨਿਆ ਕੁਦਸ ਫੋਰਸ ਦਾ ਨਵਾਂ ਕਮਾਂਡਰ

ਇਰਾਨ ਨੇ ਬਗ਼ਦਾਦ ਵਿੱਚ ਅਮਰੀਕੀ ਹਵਾਈ ਹਮਲਿਆਂ ਵਿੱਚ ਇਸਲਾਮਿਕ ਰਿਵੋਲਿਉਸ਼ਨਰੀ ਗਾਰਡ ਕੋਰਪਸ ਦੇ ਕੁਦਸ ਫੋਰਸ ਦੇ ਮੁਖੀ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਡਿਪਟੀ ਚੀਫ਼ ਇਸਮਾਈਲ ਕਿਆਨੀ ਨੂੰ ਨਵਾਂ ਕਮਾਂਡਰ ਐਲਾਨਿਆ ਹੈ। ਈਰਾਨ ਦੇ ਸਰਵਉੱਚ ਨੇਤਾ ਅਯਤੁੱਲਾ ਅਲੀ ਖਾਮੇਨੀ ਨੇ ਇਕ ਬਿਆਨ ਵਿੱਚ ਕਿਹਾ ਕਿ ਮਹਾਨ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਦੀ ਸ਼ਹਾਦਤ ਤੋਂ ਬਾਅਦ ਮੈਂ ਬ੍ਰਿਗੇਡੀਅਰ ਜਨਰਲ ਇਸਮਾਈਲ ਕਿਆਨੀ ਨੂੰ ਇਸਲਾਮਿਕ ਇਨਕਲਾਬੀ ਗਾਰਡ ਕੋਰ ਦੇ ਕੁਡਸ ਫੋਰਸ ਦਾ ਕਮਾਂਡਰ ਨਿਯੁਕਤ ਕਰਦਾ ਹਾਂ।

ਇਹ ਬਿਆਨ ਉਨ੍ਹਾਂ ਦੀ ਅਧਿਕਾਰਤ ਵੈਬਸਾਇਟ ‘ਤੇ ਸਾਂਝਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਫੋਰਸ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਜਨਰਲ ਕਿਆਨੀ ਨਾਲ ਸਹਿਯੋਗ ਦੀ ਅਪੀਲ ਕੀਤੀ। ਇਰਾਕ ਦੀ ਰਾਜਧਾਨੀ ਬਗ਼ਦਾਦ ਵਿੱਚ ਏਅਰਪੋਰਟ ‘ਤੇ ਅਮਰੀਕੀ ਰਾਕੇਟ ਹਮਲੇ ਇਰਾਨ ਦੇ ਕੁਦਸ ਫੋਰਸ ਦੇ ਚੀਫ ਕਾਸਿਮ ਸੋਲੇਮਾਨੀ ਸਣੇ ਸੱਤ ਦੀ ਮੌਤ ਹੋ ਗਈ ਹੈ। ਖ਼ਬਰ ਏਜੰਸੀ ਏਐਫਪੀ  ਮੁਤਾਬਕ ਬਗ਼ਦਾਦ ਏਅਰਪੋਰਟ ‘ਤੇ ਅਮਰੀਕੀ ਹਵਾਈ ਹਮਲੇ ਵਿੱਚ ਈਰਾਨ ਦੀ ਇਸਲਾਮਿਕ ਰਿਵੋਲਿਉਸ਼ਨਰੀ ਗਾਰਡ ਕੋਰਪਸ ਦੇ ਕਵਾਡ ਫੋਰਸ ਦੇ ਕਮਾਂਡਰ ਮੇਜਰ ਜਨਰਲ ਕਾਸਿਮ ਸੋਲੇਮਾਨੀ ਦੀ ਮੌਤ ਹੋਈ ਹੈ।ਇਰਾਕ ਦੇ ਟੀਵੀ ਅਤੇ ਤਿੰਨ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬਗ਼ਦਾਦ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕੀਤੇ ਗਏ ਹਵਾਈ ਹਮਲੇ ਵਿੱਚ ਈਰਾਨ ਦੇ ਇਸਲਾਮਿਕ ਰੈਵੋਲਿਉਸ਼ਨਰੀ ਗਾਰਡ ਕੋਰਪਸ ਦੇ ਕਵਾਡ ਫੋਰਸ ਦੇ ਕਮਾਂਡਰ ਜਨਰਲ ਕਾਸਿਮ ਸੋਲੇਮਾਨੀਸਣੇ ਸੱਤ ਲੋਕਾਂ ਦੀ ਮੌਤ ਹੋਈ ਹੈ, ਇਸ ਵਿੱਚ ਇਰਾਨ ਵੱਲੋਂ ਸਮਰਪਿਤ ਸੈਨਾ ਦਾ ਡਿਪਟੀ ਕਮਾਂਡਰ ਵੀ ਸ਼ਾਮਲ ਹੈ। ਇਸ ਹਮਲੇ ਲਈ ਅਮਰੀਕਾ ਦੋਸ਼ੀ ਠਹਿਰਾਇਆ ਜਾ ਰਿਹਾ ਹੈ।ਇਸ ਦੌਰਾਨ ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਲੇਮਾਨੀ ਦੀ ਹੱਤਿਆ ਤੋਂ ਤੁਰੰਤ ਬਾਅਦ ਅਮਰੀਕੀ ਝੰਡਾ ਟਵੀਟ ਕੀਤਾ ਹੈ। ਇਹ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੇ ਇਸ ਰਾਹੀਂ ਸੰਦੇਸ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਟਵੀਟ ਵਿੱਚ ਸਿਰਫ ਝੰਡਾ ਹੈ। ਉਥੇ, ਪੈਂਟਾਗਨ ਦੇ ਇਕ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਰਾਨ ਦੇ ਚੋਟੀ ਦੇ ਕਮਾਂਡਰ ਕਾਸਿਮ ਸੋਲੇਮਾਨੀ ਨੂੰ ਮਾਰਨ ਦੇ ਆਦੇਸ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਿੱਤਾ ਸੀ।

Show More

Related Articles

Leave a Reply

Your email address will not be published. Required fields are marked *

Close