Punjab

ਕੈਪਟਨ ਸਰਕਾਰ ਪੁਰੇ ਪੰਜਾਬ ਨੂੰ ਬਣਾਉਣਾ ਚਾਹੁੰਦੀ ਹੈ ਇੱਕ ਮੰਡੀ

ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਦੇ ਵਿੱਚ ਪੰਜਾਬ ਨੂੰ ਇੱਕ ਮੰਡੀ ਐਲਾਨ ਕਰਨ ਦੀ ਮੰਗ ਨੇ ਰਾਜਨੀਤਿਕ ਹਲਕਿਆਂ ‘ਚ ਹਲਚਲ ਪੈਦਾ ਕਰ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਸਰਕਾਰ ਕੇਂਦਰ ਦੇ ਖੇਤੀਬਾੜੀ ਕਾਨੂੰਨ ਦੀ ਕਾਟ ਦੀ ਰਾਹ ਲੱਭ ਰਹੀ ਹੈ। ਉਹ ਪੂਰੇ ਪੰਜਾਬ ਨੂੰ ਮੰਡੀ ਵਿੱਚ ਤਬਦੀਲ ਕਰਨ ਲਈ ਕਾਨੂੰਨੀ ਜਾਣਕਾਰਾਂ ਤੋਂ ਸਲਾਹ ਲੈ ਰਹੀ ਹੈ। ਦੂਜੇ ਪਾਸੇ ਖੇਤੀਬਾੜੀ ਸਲਾਹਕਾਰ ਇਸ ਤੋਂ ਸਹਿਮਤ ਨਹੀਂ ਹਨ। ਉਹ ਇਸ ਤਰ੍ਹਾਂ ਦੇ ਕਦਮ ਦੇ ਖਿਲਾਫ ਹਨ।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਗਾਤਾਰ ਪੂਰੇ ਸੂਬੇ ਨੂੰ ਇੱਕ ਮੰਡੀ ਐਲਾਨ ਕਰਨ ਦੀ ਮੰਗ ਕਰ ਰਹੇ ਹਨ। ਹੁਣ ਤੱਕ ਅਜਿਹਾ ਨਾ ਕੀਤੇ ਜਾਣ ਕਾਰਣ ਉਹ ਸੂਬਾ ਸਰਕਾਰ ਨੂੰ ਘੇਰ ਰਹੇ ਹਨ। ਇਸਦੇ ਨਾਲ ਹੀ ਇਹ ਦਾਅਵਾ ਵੀ ਕਰ ਰਹੇ ਹਨ ਕਿ ਜੇਕਰ ਕੈਪਟਨ ਸਰਕਾਰ ਨੇ ਅਜਿਹਾ ਨਾ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਤੇ ਉਹ ਅਜਿਹਾ ਕਦਮ ਚੁੱਕਣਗੇ। ਇਸ ਤੋਂ ਇਲਾਵਾ ਕਾਂਗਰਸ ਦੇ ਰਾਜ ਸਭਾ ਤੋਂ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਅਜਿਹਾ ਕਦਮ ਚੁੱਕਣ ਦੀ ਮੰਗ ਕਰ ਚੁੱਕੇ ਹਨ। ਸੂਬੇ ਨੂੰ ਇੱਕ ਮੰਡੀ ਬਣਾਉਣ ਲਈ ਲਗਾਤਾਰ ਹੋ ਰਹੀ ਬਿਆਨਬਾਜ਼ੀ ਨੂੰ ਲੈ ਕੇ ਕੈਪਟਨ ਸਰਕਾਰ ਦਬਾਅ ਵਿੱਚ ਦਿੱਖ ਰਹੀ ਹੈ। ਸਰਕਾਰ ਨਾਂ ਤਾਂ ਅਜਿਹਾ ਚੁੱਕਣ ਨੂੰ ਹਾਂ ਕਹਿ ਰਹੀ ਹੈ ਅਤੇ ਨਾ ਹੀ ਨਾਂਹ ਕਰ ਰਹੀ ਹੈ। ਕੈਪਟਨ ਸਰਕਾਰ ਹੁਣ ਤੱਕ ਇਸ ਬਾਰੇ ‘ਚ ਕੋਈ ਫੈਸਲਾ ਨਹੀਂ ਕਰ ਪਾਈ। ਇਹ ਹੀ ਕਾਰਣ ਹੈ ਕਿ ਕਿਸਾਨ ਸੰਗਠਨਾਂ ਦੇ ਨਾਲ ਬੈਠਕ ‘ਚ ਵੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਨੂੰਨੀ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਮਾਮਲਿਆਂ ਦੇ ਜਾਣਕਾਰਾਂ ਤੋਂ ਸਲਾਹ ਲੈਣ ਲਈ ਕਿਹਾ ਗਿਆ ਹੈ।

Show More

Related Articles

Leave a Reply

Your email address will not be published. Required fields are marked *

Close